logo

ਪੀਰ ਬਾਬਾ ਦੀ ਦਰਗਾਹ 'ਤੇ ਟੇਕਿਆ ਹਲਕਾ ਵਿਧਾਇਕ ਨੇ ਮੱਥਾ ਡੇਰਾਬੱਸੀ (ਮੋਹਾਲੀ) ਡੇਰਾਬੱਸੀ ਵਿੱਚ ਨਗਰ ਕੌਂਸਲ ਵਿੱਚ ਪੈਂਦੇ ਪਿੰਡ ਸੈਦਪੁਰਾ ਵ

ਪੀਰ ਬਾਬਾ ਦੀ ਦਰਗਾਹ 'ਤੇ ਟੇਕਿਆ
ਹਲਕਾ ਵਿਧਾਇਕ ਨੇ ਮੱਥਾ

ਡੇਰਾਬੱਸੀ (ਮੋਹਾਲੀ) ਡੇਰਾਬੱਸੀ ਵਿੱਚ ਨਗਰ ਕੌਂਸਲ ਵਿੱਚ ਪੈਂਦੇ ਪਿੰਡ ਸੈਦਪੁਰਾ ਵਿਖੇ ਇਕ ਘਰ 'ਚ ਬਣੇ ਪੀਰ ਬਾਬੇ ਦੀ ਦਰਗਾਹ ਅਤੇ ਪਰਿਵਾਰ ਵੱਲੋਂ ਹਰ ਸਾਲ ਸਲਾਨਾ ਭੰਡਾਰਾ ਕੀਤਾ ਜਾਂਦਾ ਹੈ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਪੀਰ ਬਾਬੇ ਦੀ ਦਰਗਾਹ 'ਤੇ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਪੀਰ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਕਿਹਾ ਕਿ ਪੀਰ ਬਾਬਾ ਬੜੇ ਹੀ ਨਿਮਰਤਾ ਸੁਭਾਅ ਦੇ ਮਾਲਕ ਹੁੰਦੇ ਹਨ ਤੇ ਜਿਨ੍ਹਾਂ ਲੋਕਾਂ ਤੇ ਪੀਰ ਬਾਬਾ ਦੀ ਕਿਰਪਾ ਹੁੰਦੀ ਹੈ ਉਹ ਵਿਅਕਤੀ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ। ਉਹ ਵੀ ਆਪਣੇ ਆਪ ਨੂੰ ਬੜਾ ਹੀ ਭਾਗ ਵਾਲਾ ਮੰਨਦੇ ਹਨ ਕਿ ਅੱਜ ਭਾਗਾਂ ਨਾਲ ਪੀਰ ਬਾਬਾ ਤੇ ਚਾਦਰ ਚੜਾਉਣ ਤੇ ਪੀਰ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਬਾਬਾ ਜੋਗਿੰਦਰ 'ਤੇ , ਉਹ ਸਿੰਘ ਪੀਰ ਬਾਬਾ ਦੀ ਉਸਤਤ ਕੀਤੀ।

ਇਸ ਮੌਕੇ ਧਰਮਜੀਤ ਸਿੰਘ, ਜਗਤਾਰ ਸਿੰਘ ਬਾਬਾ,ਐੱਮਸੀ ਜਸਵਿੰਦਰ ਸਿੰਘ, ਸੁਮੀਤ ਗਰਗ, ਰੋਣ, ਲਾਡੀ, ਅਜੈ ਕੁਮਾਰ, ਅਮਰੀਕ ਸਿੰਘ, ਰਾਜਪਾਲ, ਰਿਸ਼ੀ ਕਪੂਰ, ਵਿਕਰਮ, ਰਿਸ਼ੀ ਕਪੂਰ ਸਮੇਤ ਭਾਰੀ ਸੰਖਿਆ 'ਚ ਸ਼ਰਧਾਲੂ ਮੌਜੂਦ ਸਨ।


102
27135 views