logo

ਭਵਾਨੀਗੜ੍ਹ ( ਮੱਖਣ ਸਿੰਘ ਸਿੱਧੂ)ਪੰਜਾਬ ਸਰਕਾਰ ਵੱਲੋਂ ਸਾਡੇ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ

ਭਵਾਨੀਗੜ੍ਹ ( ਮੱਖਣ ਸਿੰਘ ਸਿੱਧੂ)ਪੰਜਾਬ ਸਰਕਾਰ ਵੱਲੋਂ ਸਾਡੇ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਅੱਜ ਐਮ.ਐੱਲ.ਏ ਸੰਗਰੂਰ ਨਰਿੰਦਰ ਕੌਰ ਭਰਾਜ ਜੀ ਨੇ ਪਿੰਡ ਮੱਟਰਾਂ ਵਿਖੇ ਵਣ ਵਿਭਾਗ ਦੇ ਅਧਿਕਾਰੀਆਂ,ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤੀ ਜਮੀਨ ਵਿੱਚ ਤ੍ਰਿਵੈਣੀ,ਫ਼ਲਦਾਰ ਅਤੇ ਛਾਂ ਵਾਲੇ ਵੱਖ ਵੱਖ ਤਰ੍ਹਾਂ ਦੇ 1100 ਪੌਦੇ ਲਗਵਾਏ।
ਉਨ੍ਹਾ ਇਸ ਮੌਕੇ ਕਿਹਾ ਕਿ ਸਾਡੀ ਸਮੁੱਚੀ ਟੀਮ ਇਸ ਮੁਹਿੰਮ ਨੂੰ ਸੰਗਰੂਰ ਹਲਕੇ ਦੇ ਹਰ ਪਿੰਡ ਲੈ ਕੇ ਜਾ ਰਹੀ ਹੈ ਤਾਂ ਜੋ ਸੰਗਰੂਰ ਹਲਕੇ ਨੂੰ ਹਰਾ ਭਰਾ ਬਣਾਇਆ ਜਾ ਸਕੇ।

112
25498 views