
ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ
ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਵਲੋਂ ਜ਼ਿਲ੍ਹਾ ਸ਼੍ਰੀ ਫਤਿਹਗਡ਼ ਸਾਹਿਬ ਦਾ ਮਨੋਜ ਕੁਮਾਰ ਜੀ ਨੂੰ ਪ੍ਰਧਾਨ ਕੀਤਾ ਨਿਯੁਕਤ! ਇਸ ਦੌਰਾਨ ਪੰਜਾਬ ਪ੍ਰਧਾਨ ਨੇ ਕਿਹਾ ਕਿ ਨੋਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਕ ਬੁਰਾਇਆਂ ਨੂੰ ਜੱਡ਼ ਤੋਂ ਖਤਮ ਕੀਤਾ ਜਾ ਸਕਦਾ ਹੈ । ਉਨਾਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਲਿਆਉਣਾ ਅਤੇ ਸਮਾਜਿਕ ਕੰਮਾਂ ਲਈ ਪ੍ਰੇਰਿਤ ਕਰਨਾ ਹੀ ਸੰਸਥਾ ਦਾ ਮੁੱਖ ਉਦੇਸ਼ ਹੈ।ਇਸ ਮੀਟਿੰਗ ਦੌਰਾਨ ਮਨੋਜ ਕੁਮਾਰ ਜੀ ਨੂੰ ਜ਼ਿਲ੍ਹਾ ਸ਼੍ਰੀ ਫਤਿਹਗਡ਼ ਸਾਹਿਬ ਦਾ ਪ੍ਰਧਾਨ ਅਤੇ ਗਗਨ ਕੁਮਾਰ ਜੀ ਐਸੋਸੀਏਸ਼ਨ ਮੈਂਬਰ ਨਿਯੁਕਤ ਕੀਤਾ ਤੇ ਨਿਯੁਕਤੀ ਪੱਤਰ ਸੌਂਪੇ ਗਏ। ਮੀਟਿੰਗ ਵਿੱਚ ਨੌਜਵਾਨਾਂ ਦੀ ਤਰੱਕੀ ਵਿੱਚ ਵਾਧਾ ਕਰਨਾ ਅਤੇ ਸਮਾਜਿਕ ਭਲਾਈ ਦੇ ਕੰਮਾਂ ਵੱਲ ਉਨ੍ਹਾਂ ਦੇ ਧਿਆਨ ਲਗਾਉਣ ਉੱਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਮਨੁੱਖਤਾ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਉਣਾ ਹੈ, ਕਿਉਂਕਿ ਨੌਜਵਾਨ ਪੀੜ੍ਹੀ ਅਤੇ ਦੇਸ਼ ਦਾ ਵਿਕਾਸ ਇੱਕ-ਦੂਜੇ ਉੱਤੇ ਹੀ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਨੌਜਵਾਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੋਵੇ ਤਾਂ ਉਸ ਦੇਸ਼ ਦੀ ਤਰੱਕੀ ਵੀ ਤੇਜ਼ੀ ਨਾਲ ਵੱਧਦੀ ਹੈ। ਦੇਸ਼ ਦਾ ਭਵਿੱਖ ਨੌਜਵਾਨਾਂ ਉੱਤੇ ਨਿਰਭਰ ਕਰਦਾ ਹੈ। ਇਸ ਲਈ ਨੌਜਵਾਨਾਂ ਦਾ ਵਿਕਾਸ ਹੋਣਾ ਦੇਸ਼ ਦੀ ਤਰੱਕੀ ਦਾ ਮੁੱਖ ਸੰਕੇਤ ਹੈ। ਇਸ ਮੋਕੇ ਸੁਮਿਤ ਕੁਮਾਰ ਜੀ ਚੇਅਰਮੈਨ ਜ਼ਿਲ੍ਹਾ ਸ਼੍ਰੀ ਫਤਿਹਗਡ਼ ਸਾਹਿਬ, ਮਨੋਜ ਕੁਮਾਰ ਜੀ ਪ੍ਰਧਾਨ ਸ਼੍ਰੀ ਫਤਿਹਗਡ਼ ਸਾਹਿਬ,ਅਜੈ ਕੁਮਾਰ ਜੀ ਡਰੈਕਟਰ ਸ਼੍ਰੀ ਫਤਿਹਗਡ਼ ਸਾਹਿਬ, ਪੁਨੀਤ ਮਹਾਵਰ ਜੀ ਵਾਇਸ ਚੇਅਰਮੈਨ ਸ਼੍ਰੀ ਫਤਿਹਗਡ਼ ਸਾਹਿਬ, ਹਾਜ਼ਰ ਸਨ।