logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪ੍ਰਵਾਸੀ ਮਜ਼ਦੂਰਾਂ ਦੇ ਪਿੰਡਾਂ ਵਿੱਚ ਬਣਾਏ ਜਾ ਰਹੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਜਾਂਚ ਕਰੇ ਚੋਣ ਕਮਿਸ਼ਨ : ਸ਼ਰਮਾ

ਸੋਸ਼ਲ ਮੀਡੀਆ ਕਾਰਕੁੰਨ ਐਮ ਪੀ ਸ਼ਰਮਾ ਨੇ ਲੋਕ ਸਭਾ ਚੋਣ ਨੂੰ ਮੁੱਖ ਰੱਖਦੇ ਹੋਏ ਬਿਆਨ ਜਾਰੀ ਕੀਤਾ ਕਿ ਪਰਵਾਸੀ ਮਜ਼ਦੂਰ ਵੀ ਸਾਡੇ ਆਪਣੇ ਹੀ ਹਨ ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਪਿੰਡ ਵਿੱਚ ਉਹਨਾਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਏ ਜਾ ਰਹੇ ਹਨ ਤਾਂ ਕਿ ਸਿਆਸੀ ਲਾਹਾ ਲਿਆ ਜਾ ਸਕੇ ਜੋ ਕਿ ਕਾਨੂੰਨੀ ਤੌਰ ਤੇ ਗ਼ਲਤ ਹੈ ਪ੍ਰੰਤੂ ਇਹ ਕੋਈ ਨਹੀਂ ਸੋਚਦਾ ਕਿ ਪੰਜਾਬੀਆਂ ਆਉਣ ਵਾਲੀ ਪੀੜੀ ਲਈ ਇਹ ਗਲੇ ਦੀ ਹੱਡੀ ਬਣੇਗੀ। ਸ਼ਰਮਾ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸੂਬੇ ਦਾ ਕਾਨੂੰਨ ਹੈ ਕਿ ਕੋਈ ਵੀ ਪਰਵਾਸੀ ਮਜ਼ਦੂਰ ਉਥੇ ਆਧਾਰ ਕਾਰਡ ਜਾਂ ਵੋਟਰ ਕਾਰਡ ਤਾਂ ਕੀ ਜਮੀਨ ਦਾ ਇੱਕ ਮਰਲਾ ਵੀ ਨਹੀਂ ਖਰੀਦ ਸਕਦਾ ਪਰ ਪੰਜਾਬ ਵਿੱਚ ਤਾਂ ਉਲਟ ਹੋ ਰਿਹਾ ਹੈ ਜੋ ਕੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸ਼ਰਮਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਮਸਲੇ ਵੱਲ ਪਹਿਲ ਦੇ ਅਧਾਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਸਾਡੀਆਂ ਨਸਲਾਂ ਅਤੇ ਫਸਲਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਸਾਈ ਬਿੱਟੂ ਸ਼ਾਹ ਜੀ, ਮੁਖਤਿਆਰ ਸਿੰਘ ਅਤੇ ਇਮਰਾਨ ਸ਼ਾਹ ਆਦਿ ਹਾਜ਼ਰ ਸਨ।

132
2183 views

Comment