logo

ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 05 ਸ਼ੂਟਰਾ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਪੰਜ ਸੂਟਰਾ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਹੋਈ ਹੈ। ਇਸ ਦੌਰਾਨ ਡੇਰਾਬੱਸੀ ਪੁਲਿਸ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਅਲੀ ਨੰਬਰ ਐੱਚਆਰ 01ਏਐੱਫ 86884 ਲਗਾ ਕੇ ਨਜਾਇਜ ਅਸਲੇ ਸਮੇਤ ਡੇਰਾਬੱਸੀ ਇਲਾਕੇ ਵਿੱਚ ਵਾਰਦਾਤ ਕਰਨ ਦੀ ਫਿਰਾਕ ਵਿੱਚ ਆ ਰਹੇ ਹਨ। ਜਿਨ੍ਹਾਂ ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਜਿਨ੍ਹਾਂ ਪਾਸੋ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਨਜਾਇਜ ਪਿਸਟਲ 32 ਬੋਰ ਬ੍ਰਾਮਦ ਕੀਤਾ ਗਿਆ। ਜਿਨ੍ਹਾਂ ਨੇ ਗ੍ਰਿਫਤਾਰੀ ਤੋਂ ਬਾਅਦ ਮੁੱਢਲੀ ਪੁੱਛਗਿੱਛ ਦੋਰਾਨ ਦੱਸਿਆ ਕਿ ਉਨ੍ਹਾ ਨੇ ਡੇਰਾਬੱਸੀ ਬੱਸ ਸਟੈਂਡ ਤੋ ਆਪਣੇ ਸਾਥੀ ਕਾਰਤਿਕ ਉਰਫ ਆਸ਼ੂ ਨੂੰ ਆਪਣੇ ਨਾਲ ਵਾਰਦਾਤ ਵਿੱਚ ਅੰਜਾਮ ਦੇਣ ਲਈ ਨਾਲ ਲੈਣਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਤਿਕ ਉਰਫ ਆਸ਼ੂ ਨੂੰ ਡੇਰਾਬਸੀ ਬੱਸ ਸਟਾਪ ਤੋ ਗ੍ਰਿਫਤਾਰ ਕਰਕੇ ਸਮੇਤ ਨਜਾਇਜ ਰਾਇਫਲ 12 ਬੋਰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ।
ਜਿਸ ਤੋਂ ਬਾਅਦ ਉਕਤ ਦੋਸ਼ੀਆਂ ਪਾਸੋ ਕੀਤੀ ਗਈ ਪੁੱਛਗਿੱਛ ਦੋਰਾਨ ਇਨ੍ਹਾ ਦੇ ਸਾਥੀ ਰਮਨਦੀਪ ਸਿੰਘ ਨੂੰ ਸਮੇਤ ਨਜਾਇਜ ਪਿਸਟਲ 32 ਬੋਰ ਅਤੇ ਜੈਦੀਪ ਰਾਜਸਥਾਨੀ ਨੂੰ ਸਮੇਤ 01 ਪਿਸਟਲ 30 ਬੋਰ ਸਮੇਤ ਗ੍ਰਿਫਤਾਰ ਕੀਤਾ ਗਿਆ। ਜੈਦੀਪ ਰਾਜਸਥਾਨੀ ਪਾਸੋ ਕੀਤੀ ਗਈ ਪੁੱਛਗਿੱਛ ਦੋਰਾਨ ਪੁਲਿਸ ਨੇ ਇੱਕ ਹੋਰ ਨਜਾਇਜ ਪਿਸਟਲ 32 ਬੋਰ ਸਮੇਤ 02 ਜਿੰਦਾ ਕਾਰਤੂਸ, 03 ਮੈਗਜੀਨ ਦੇ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ।
ਜਿਸ ਤੋਂ ਬਾਅਦ ਮੁਕੱਦਮੇ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੈਦੀਪ ਰਾਜਸਥਾਨੀ ਕਾਫੀ ਸਮੇਂ ਤੋ ਭਿਵਾਨੀ ਜੇਲ ਵਿੱਚ ਬੰਦ ਗੈਂਗਸਟਰ ਮਿੰਟੂ ਮੋਦਸੀਆ ਦੇ ਸਪੰਰਕ ਵਿੱਚ ਸੀ ਅਤੇ ਮਿੰਟੂ ਮੋਦਸੀਆ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ਅਨੁਸਾਰ ਪਹਿਲਾ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜੋ ਜੈਦੀਪ ਰਾਜਸਥਾਨੀ, ਮਿੰਟੂ ਮੋਦਸੀਆਦੇ ਕਹਿਣ ਤੇ ਆਪਣੇ ਇਨ੍ਹਾਂ ਸਾਥੀਆ ਸਮੇਤ ਡੇਰਾਬੱਸੀ ਦੇ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫੀਰਾਕ ਵਿੱਚ ਸੀ। ਪੁਲਿਸ ਨੇ ਦੋਸ਼ੀਆਂ ਖਿਲਾਫ ਧਾਰੁ 379, 411,473 ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

0
507 views