6 ਮਈ ਨੂੰ ਢਿੱਲੋਂ ਦਾ ਪਿੰਡ ਅੱਬੂਪੁਰਾ ਵਿਖੇ ਪਹੁੰਚਣ ਤੇ ਬੀਬੀਆ ਦਾ ਹੋਵੇਗਾ ਵੱਡਾ ਇਕੱਠ- ਪ੍ਰਧਾਨ ਬੀਬੀ ਕੁਲਵਿੰਦਰ ਕੌਰ ਅੱਬੂਪੁਰਾ
ਜਗਰਾਉਂ (2ਮਈ ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ.ਰਣਜੀਤ ਸਿੰਘ ਢਿੱਲੋਂ ਦਾ 6 ਮਈ ਨੂੰ ਸਰਕਲ ਗਿੱਦੜਵਿੰਡੀ ਦੇ ਪਿੰਡਾ ਵਿੱਚ ਚੋਣ ਪ੍ਰਚਾਰ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸ.ਆਰ.ਕਲੇਰ ਨੇ ਪਿੰਡ ਅੱਬੂਪੁਰਾ ਵਿਖੇ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਦੇ ਗ੍ਰਹਿ ਬੀਬੀਆ ਨਾਲ ਮੀਟਿੰਗ ਕੀਤੀ। ਇਸ ਮੌਕੇ ਹਾਜ਼ਰ ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਤੇਜਿੰਦਰ ਸਿੰਘ ਕੰਨੀਆ, ਭਾਵਖੰਡਨ ਸਿੰਘ ਗਿੱਦੜਵਿੰਡੀ, ਰਾਜ ਕੌਰ, ਭਜਨ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਬਲਵੀਰ ਕੌਰ, ਮਲਕੀਤ ਕੌਰ, ਸੰਦੀਪ ਕੌਰ, ਗੁਰਵਿੰਦਰ ਕੌਰ , ਰਾਜਵਿੰਦਰ ਕੌਰ ਤੇ ਹੋਰ।