logo

ਦੋਸਤ ਵੈਲਫੇਅਰ ਸੋਸਾਇਟੀ (ਰਜ਼ਿ) ਬਠਿੰਡਾ ਨੇ ਸ਼੍ਰੀ ਬਾਲਾ ਜੀ ਮੰਦਿਰ ਨੈਸ਼ਨਲ ਕਾਲੌਨੀ ਵਿਖੇ ਲਗਾਇਆ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਤਲਵੰਡੀ ਸਾਬੋ, 13 ਮਈ (ਗੁਰਜੰਟ ਸਿੰਘ ਨਥੇਹਾ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਦੋਸਤ ਵੈਲਫੇਅਰ ਸੋਸਾਇਟੀ (ਰਜ਼ਿ) ਬਠਿੰਡਾ ਵੱਲੋਂ ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਸ਼੍ਰੀ ਬਾਲਾ ਜੀ ਮੰਦਿਰ ਬੱਲਾ ਰਾਮ ਨਗਰ ਵਿਖੇ ਚਲੇ 3 ਰੋਜ਼ਾ ਮੇਲੇ ਵਿੱਚ ਡਾ. ਐਸ.ਕੇ. ਬਾਂਸਲ ਅਤੇ ਸੋਸਾਇਟੀ ਦੇ ਪ੍ਰਧਾਨ ਰਮੇਸ਼ ਗਰਗ ਦੀ ਦੇਖ ਰੇਖ ਹੇਠ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਮੇਸ਼ ਗਰਗ ਨੇ ਦੱਸਿਆ ਕਿ ਮੇਲੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਕਰਨ ਹਿੱਤ ਆਉਂਦੇ ਹਨ। ਗਰਮੀ ਜ਼ਿਆਦਾ ਹੋਣ ਕਰਕੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀ ਮੈਡੀਕਲ ਸਹਾਇਤਾ ਦੀ ਲੋੜ ਮਹਿਸੂਸ ਹੁੰਦੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸਾਇਟੀ ਵੱਲੋਂ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਰਧਾਲੂਆਂ ਦਾ ਬਲੱਡ ਪ੍ਰੈਸ਼ਰ, ਸ਼ੁਗਰ ਆਦਿ ਵੀ ਚੈੱਕ ਕੀਤਾ ਗਿਆ ਅਤੇ ਮੁੱਢਲੀ ਮੈਡੀਕਲ ਸਹਾਇਤਾ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸੋਸਾਇਟੀ ਦੇ ਵਲੰਟੀਅਰ ਰਮਨੀਕ ਵਾਲੀਆ, ਅਸ਼ੋਕ ਬਾਲੀਆਂਵਾਲੀ, ਲਵਲੀਨ ਸੱਚਦੇਵਾ, ਰਾਕੇਸ ਗੋਇਲ, ਰਜਿੰਦਰ ਸਿੰਗਲਾ, ਅਸ਼ਵਨੀ ਠਾਕੁਰ, ਅਸ਼ੋਕ ਕਾਂਸਲ, ਸੋਮ ਪ੍ਰਕਾਸ਼ ਅਤੇ ਪ੍ਰੇਮ ਗਰਗ ਨੇ ਸ਼ਰਧਾ ਨਾਲ ਸੇਵਾਵਾਂ ਦਿੱਤੀਆਂ। ਮੇਲਾ ਆਯੋਜਕਾਂ ਵੱਲੋਂ ਸੋਸਾਇਟੀ ਦੇ ਪ੍ਰਧਾਨ ਅਤੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।

8
1694 views