
ਸੰਵਿਧਾਨ ਦੇ ਚੋਥੇ ਥੰਮ ਪ੍ਰੈੱਸ ਨੂੰ ਦਾਗ਼ਦਾਰ ਕਰਕੇ ਮਾਲੇਰਕੋਟਲਾ ਵਿੱਚ ਇੱਕ ਪੱਤਰਕਾਰ ਵੱਲੋਂ ਖੁੱਦ ਨੂੰ ਰੋਜ਼ਾਨਾ ਅਖ਼ਬਾਰ ਦਾ ਸੰਪਾਦਕ ਦੱਸ ਕੇ, ਪ੍ਰਸ਼ਾਸ਼ਨ ਅਤੇ ਜਨਤਾ ਨੂੰ ਕੀਤਾ ਜਾਂਦਾ ਸੀ ਗੁੰਮਰਾਹ, ਐਸ ਐਸ ਪੀ ਮਾਲੇਰਕੋਟਲਾ ਵੱਲੋਂ ਡੀ ਐਸ ਪੀ ਹੈੱਡ ਕ੍ਵਾਰਟਰ ਨੂੰ ਯੂ ਆਈ ਡੀ ਨੰਬਰ 364632 ਤਹਿਤ ਤਫ਼ਤੀਸ਼ ਦੇ ਆਦੇਸ਼ ਜਾਰੀ।
ਮਾਲੇਰਕੋਟਲਾ (ਸਲਮਾਨ ਕਪੂਰ) ਬੀਤੇ ਕੁੱਝ ਸਮੇਂ ਤੋਂ ਮਾਲੇਰਕੋਟਲਾ ਵਿੱਚ ਰੋਹਿਤ ਸ਼ਰਮਾ ਨਾਮ ਦੇ ਵਿਅਕਤੀ ਵੱਲੋਂ ਇੱਕ ਅਖ਼ਬਾਰ ਰੋਜ਼ਾਨਾਂ ਸੁਪਰੀਮ ਟਾਈਮਜ਼ ਬਤੌਰ ਸੰਪਾਦਕ ਵਜੋਂ ਪ੍ਰਕਾਸ਼ਿਤ ਕੀਤਾ ਜਾਂਦਾ ਆ ਰਿਹਾ ਹੈ ਦੇ ਚਰਚੇ ਆਮ ਜਨਤਾ ਤੋਂ ਸੁਣਨ ਨੂੰ ਮਿਲਦੇ ਆ ਰਹੇ ਸਨ। ਚਰਚਿਆਂ ਵਿੱਚ ਏਹੇ ਸੁਣਨ ਨੂੰ ਮਿਲਦਾ ਆ ਰਿਹਾ ਸੀ ਕਿ ਸ਼੍ਰੀ ਰੋਹਿਤ ਸ਼ਰਮਾ ਲਗਾਤਾਰ ਆਪਣੇ ਆਪ ਨੂੰ ਸੰਪਾਦਕ ਰੋਜ਼ਾਨਾ ਸੁਪਰੀਮ ਟਾਈਮਜ਼ ਪੇਸ਼ ਕਰਦੇ ਆਏ ਹਨ, ਅਤੇ ਚਰਚੇ ਏਹੇ ਵੀ ਹਨ ਕਿ ਸ਼੍ਰੀ ਰੋਹਿਤ ਸ਼ਰਮਾ ਵੱਲੋਂ ਬਿਨਾਂ ਕਿਸੇ ਅਥਾਰਟੀ ਦੇ ਕੁੱਝ ਹੋਰ ਪੱਤਰਕਾਰ ਵੀ ਬਣਾਏ ਗਏ ਹਨ ਅਤੇ ਰੋਜਾਨਾ ਸੁਪਰੀਮ ਟਾਈਮਜ਼ ਦੇ ਟਾਈਟਲ ਆਰ ਐਨ ਆਈ ਨੰਬਰ PUNPUN/2014/65964 ਦੇ ਟਾਈਟਲ ਹੇਠਾਂ ਖੁੱਦ ਨੂੰ ਸੰਪਾਦਕ ਰੋਜ਼ਾਨਾ ਸੁਪਰੀਮ ਟਾਈਮਜ਼ ਲਿਖਕੇ ਖ਼ਬਰਾਂ ਵਿੱਚ ਅਨੇਕਾਂ ਨਾਂਮ ਬਤੌਰ ਪੱਤਰਕਾਰ ਸ਼ਾਮਿਲ ਕੀਤੇ ਜਾਂਦੇ ਰਹੇ ਹਨ ਦੇ ਚਰਚੇ ਵੀ ਸੁਣਨ ਨੂੰ ਮਿਲੇ। ਜਿਸਦੇ ਤਹਿਤ ਜਦ ਕਪੂਰ ਪੱਤ੍ਰਿਕਾ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਇਕੱਤਰ ਕੀਤੀ ਤਾਂ ਉਸ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਸੁਪਰੀਮ ਟਾਈਮਜ਼ ਅਖ਼ਬਾਰ ਜਿਲ੍ਹਾ ਫਰੀਦਕੋਟ ਤੋਂ ਰਜਿਸਟਰਡ ਹੈ ਅਤੇ ਏਹੇ ਅਖ਼ਬਾਰ ਰਜਿਸਟਰਾਰ ਨਿਊਜ਼ ਪੇਪਰਜ਼ ਆਫ਼ ਇੰਡਿਆ ਵੱਲੋਂ ਮਾਨਤਾ ਪ੍ਰਾਪਤ ਫਰੀਦਕੋਟ ਤੋਂ ਹੀ ਹੈ, ਜਿਸਦੇ ਸੰਪਾਦਕ ਸ਼੍ਰੀ ਦੀਪਕ ਮਹਿਤਾ ਅਤੇ ਉਪ ਸੰਪਾਦਕ ਸ਼੍ਰੀ ਸੁਭਾਸ਼ ਮਹਿਤਾ ਹਨ। ਏਹੇ ਦੇਖ ਕੇ ਕਪੂਰ ਪੱਤ੍ਰਿਕਾ ਟੀਮ ਨੂੰ ਬੜੀ ਹੈਰਾਨਗੀ ਹੋਈ ਕਿ ਇੱਕ ਅਖ਼ਬਾਰ ਇੱਕ ਆਰ ਐਨ ਆਈ ਦੇ ਦੋ ਅਲੱਗ ਅਲੱਗ ਜਿਲ੍ਹਿਆਂ ਵਿਚੋਂ ਵੱਖ ਵੱਖ ਸੰਪਾਦਕ ਕਿਵੇਂ ਹੋ ਸੱਕਦੇ ਹਨ ? ਇਸਦਾ ਜੁਆਬ ਤਾਂ ਵਿਭਾਗੀ ਤਫ਼ਤੀਸ਼ ਤੋਂ ਬਾਅਦ ਹੀ ਮਿਲੇਗਾ।
ਇਸ ਬਾਰੇ ਜੱਦ ਸੁਪਰੀਮ ਟਾਈਮਜ਼ ਦੇ ਸਬ ਐਡੀਟਰ ਸ਼੍ਰੀ ਸੁਭਾਸ਼ ਮਹਿਤਾ ਜੀ ਨੂੰ ਉਹਨਾਂ ਦੇ ਮੋਬਾਈਲ ਤੇ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰੋਹਿਤ ਸ਼ਰਮਾ ਸਾਡੇ ਰੋਜਾਨਾ ਅਖ਼ਬਾਰ ਦਾ ਪੱਤਰਕਾਰ ਹੈ ਅਤੇ ਉਹਨਾਂ ਤੋਂ ਇਲਾਵਾ ਸਾਡਾ ਮਾਲੇਰਕੋਟਲਾ ਵਿੱਚ ਹੋਰ ਕੋਈ ਪੱਤਰਕਾਰ ਨਹੀਂ ਹੈ, ਸਬ ਐਡੀਟਰ ਸਾਹਬ ਦੀ ਗੱਲ ਸੁਣਕੇ ਹੋਰ ਹੈਰਾਨਗੀ ਹੋਈ ਕਿ ਅਗਰ ਰੋਹਿਤ ਸ਼ਰਮਾ ਸਿਰਫ਼ ਇੱਕ ਪੱਤਰਕਾਰ ਹੈ ਤਾਂ ਉਹ ਆਪਣੇ ਆਪ ਨੂੰ ਐਡੀਟਰ ਕਿਵੇਂ ਲਿਖ ਰਹੇ ਹਨ, ਅਤੇ ਅਗਰ ਰੋਜ਼ਾਨਾ ਸੁਪਰੀਮ ਟਾਈਮਜ਼ ਦਾ ਕੋਈ ਹੋਰ ਪੱਤਰਕਾਰ ਨਹੀਂ ਹੈ ਮਾਲੇਰਕੋਟਲਾ ਵਿੱਚ ਤਾਂ ਰੋਹਿਤ ਸ਼ਰਮਾ ਵੱਲੋਂ ਅਨੇਕਾਂ ਪੱਤਰਕਾਰ ਫਰਜ਼ੀ ਬਣਾਕੇ ਖਬਰਾਂ ਵਿੱਚ ਕਿਵੇਂ ਲਿਖੇ ਜਾ ਰਹੇ ਹਨ ?
ਇਸ ਬਾਬਤ ਜਦ ਸ਼੍ਰੀ ਰੋਹਿਤ ਸ਼ਰਮਾ ਜੀ ਨੂੰ ਉਹਨਾਂ ਦੇ ਮੋਬਾਈਲ ਨੰਬਰ +918699826922 ਤੇ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਬਾਰੇ ਪੁਛਿਆ ਗਿਆ ਕਿ ਤੁਸੀਂ ਖੁੱਦ ਨੂੰ ਐਡੀਟਰ ਰੋਜ਼ਾਨਾ ਸੁਪਰੀਮ ਟਾਈਮਜ਼ ਲਿਖ ਕੇ ਅਖ਼ਬਾਰ ਕੱਢ ਰਹੇ ਹੋ, ਕੀ ਤੁਹਾਡੇ ਕੋਲ ਇਸਦੀ ਅਥਾਰਟੀ ਹੈ? ਤਾਂ ਉਹਨਾਂ ਜ਼ਵਾਬ ਵਿੱਚ ਕਿਹਾ ਕਿ ਇੱਕ ਅਖ਼ਬਾਰ ਦੇ ਕਈ ਐਡੀਟਰ ਹੋ ਸੱਕਦੇ ਹਨ ਅਤੇ ਮੈਨੂੰ ਏਹੇ ਅਥਾਰਟੀ ਸੁਭਾਸ਼ ਮਹਿਤਾ ਜੀ ਨੇ ਦਿੱਤੀ ਹੈ, ਜੋ ਕਿ ਬੁਹਤ ਹਾਸੋਹੀਣਾ ਸੀ, ਕਿਉੰਕਿ ਇੱਕ ਅਖ਼ਬਾਰ ਜਿਹੜਾ ਕਿ ਕਿਸੇ ਇੱਕ ਜਿਲ੍ਹੇ ਵਿੱਚ ਰਜਿਸਟਰਡ ਹੈ ਉਸਦਾ ਦੂਜੇ ਕਿਸੇ ਜਿਲ੍ਹੇ ਵਿੱਚ ਇੱਕੋ ਆਰ ਐਨ ਆਈ ਤਹਿਤ ਰਜਿਸਟਰਡ ਹੋਣਾ ਨਾ-ਮੁਮਕਿਨ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਪੂਰ ਪੱਤ੍ਰਿਕਾ ਟੀਮ ਨੇ ਇਸ ਮਾਮਲੇ ਨੂੰ ਪ੍ਰਸ਼ਾਸ਼ਨ ਅਤੇ ਜਨਤਾ ਦੀ ਨਿਗ੍ਹਾ ਵਿੱਚ ਲਿਆਉਣ ਲਈ ਇਸ ਬਾਰੇ ਮਾਨਯੋਗ ਏ ਪੀ ਆਰ ਓ ਸ਼੍ਰੀ ਦੀਪਕ ਕਪੂਰ ਮਾਲੇਰਕੋਟਲਾ ਜੀ ਦੇ ਮੋਬਾਈਲ ਨੰਬਰ 9855701010 ਪਰ ਸੰਪਰਕ ਕਰਕੇ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਫਰਜ਼ੀ ਟਾਈਟਲ ਅਤੇ ਅਸਲੀ ਟਾਈਟਲ ਸੰਬੰਧੀ ਹਰ ਦਸਤਾਵੇਜ ਉਹਨਾਂ ਨੂੰ 20 ਮਈ 2024 ਨੂੰ ਵ੍ਹਟਸਐਪ ਕਰਕੇ ਭੇਜ ਦਿੱਤਾ ਗਿਆ। ਅਤੇ ਮਿਤੀ 20 ਮਈ 2024 ਨੂੰ ਹੀ ਇੱਕ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਚੰਡੀਗੜ, ਸਕੱਤਰ ਡਾਇਰੈਕਟਰ ਪਬਲਿਕ ਰਿਲੇਸ਼ਨ ਚੰਡੀਗੜ੍ਹ, ਡਾਇਰੈਕਟਰ ਪਬਲਿਕ ਰਿਲੇਸ਼ਨ ਚੰਡੀਗੜ੍ਹ, ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਜੀ ਨੂੰ ਵੀ ਸਬੂਤਾਂ ਦੇ ਨਾਲ ਭੇਜ ਦਿੱਤੀ ਗਈ। ਜਿਸਦੇ ਤਹਿਤ ਅਰਜ਼ੀ ਮਾਨਯੋਗ ਮੁੱਖ ਮੰਤਰੀ ਆਫ਼ਿਸ ਚੰਡੀਗੜ੍ਹ ਵੱਲੋਂ ਪ੍ਰਿੰਸੀਪਲ ਸਕੱਤਰ ਪਬਲਿਕ ਰਿਲੇਸ਼ਨ ਜੀ ਨੂੰ ਮਾਰਕ ਕਰ ਦਿੱਤੀ ਗਈ। ਜਿਸਦੇ ਤਹਿਤ ਡਾਇਰੇਕਟਰ ਪਬਲਿਕ ਰਿਲੇਸ਼ਨ ਚੰਡੀਗੜ੍ਹ ਜੀ ਵੱਲੋਂ ਸ਼ਿਕਾਇਤ ਤਫ਼ਤੀਸ਼ ਲਈ ਆਈ ਡੀ ਨੰਬਰ 20240336099 ਰਾਹੀਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਸ਼੍ਰੀ ਪ੍ਰਭਦੀਪ ਸਿੰਘ ਮਾਲੇਰਕੋਟਲਾ ਜੀ ਨੂੰ ਮਾਰਕ ਕੀਤੀ ਗਈ ਹੈ।
ਇਸੇ ਸ਼ਿਕਾਇਤ ਦੇ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਯੂ ਆਈ ਡੀ ਨੰਬਰ 364632 ਤਹਿਤ ਮਾਨਯੋਗ ਐਸ ਐਸ ਪੀ ਮਾਲੇਰਕੋਟਲਾ ਜੀ ਨੂੰ ਮਾਰਕ ਕੀਤੀ ਅਤੇ ਉਸਦੇ ਅਧੀਨ ਐਸ ਐਸ ਪੀ ਮਾਲੇਰਕੋਟਲਾ ਜੀ ਵੱਲੋਂ ਮਿਤੀ 14 ਜੂਨ 2024 ਨੂੰ ਮਾਮਲੇ ਦੀ ਜਾਂਚ ਡੀ ਐਸ ਪੀ ਹੈੱਡ ਕ੍ਵਾਰਟਰ ਸਾਹਿਬ ਨੂੰ ਮਾਰਕ ਕਰ ਦਿੱਤੀ ਹੈ।
ਕਪੂਰ ਪੱਤ੍ਰਿਕਾ ਨੂੰ ਪੂਰੀ ਉੱਮੀਦ ਅਤੇ ਭਰੋਸਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਮਾਨਦਾਰੀ ਨਾਲ ਤਫ਼ਤੀਸ਼ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ। ਅਤੇ ਚਰਚਦੇ ਚਰਚਿਆਂ ਬਾਰੇ ਹਰ ਗੱਲ ਖੁੱਲ੍ਹ ਕੇ ਜਨਤਾ ਅਤੇ ਪ੍ਰਸ਼ਾਸ਼ਨ ਸਾਹਮਣੇ ਲਿਆਂਦੀ ਜਾਵੇਗੀ।
ਜਿੱਥੇ ਕਿ ਪ੍ਰੈੱਸ ਨੂੰ ਸੰਵਿਧਾਨ ਦਾ ਚੋਥਾ ਥੰਮ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੀ ਕੁੱਝ ਅਖੌਤੀ ਪੱਤਰਕਾਰਾਂ ਵੱਲੋਂ ਇਸ ਕਿਤੇ ਦੀ ਗ਼ਲਤ ਵਰਤੋਂ ਵੀ ਲਗਾਤਾਰ ਹੁੰਦੀ ਨਜ਼ਰ ਆਉਂਦੀ ਰਹਿੰਦੀ ਹੈ। ਜਿਵੇਂ ਕਿ ਇੱਕ ਮੱਛਲੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਓਦਾ ਹੀ ਕਿਸੇ ਇੱਕ ਪੱਤਰਕਾਰ ਦੀ ਕੀਤੀ ਗਲਤੀ ਨਾਲ ਪੂਰੀ ਪ੍ਰੈੱਸ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਪੂਰੇ ਪ੍ਰੈੱਸ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦਕਿ ਪੱਤਰਕਾਰੀ ਦਾ ਕਿੱਤਾ ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਜਨਤਾ ਤੱਕ ਸਹੀ ਸੂਚਨਾ ਪਹੁੰਚਾਉਣਾ, ਜਨਤਾ ਦੀਆਂ ਤਕਲੀਫਾ ਨੂੰ ਪ੍ਰਸ਼ਾਸਨ ਤੱਕ ਅਤੇ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ।