logo

ਮਾਲੇਰਕੋਟਲਾ ਤੋਂ ਨਸਰੀਨ ਅਸ਼ਰਫ ਅਬਦੁੱਲਾ ਪ੍ਰਧਾਨ ਨਗਰ ਕੌਂਸਲ ਦੇ ਬੂਥ ਨੰਬਰ 137 ਚੋ ਮੀਤ ਹੇਅਰ ਰਹੇ ਜੇਤੂ, ਅਸ਼ਰਫ ਅਬਦੁੱਲਾ ਵਧਾਈ ਦੇ ਪਾਤਰ

ਮਾਲੇਰਕੋਟਲਾ (ਸਲਮਾਨ ਕਪੂਰ) ਬੀਤੇ ਦਿਨੀ ਲੋਕ ਸਭਾ ਹਲਕਾ ਸਂਗਰੂਰ ਤੋਂ ਜਿਥੇ ਕਿ ਮਾਲੇਰਕੋਟਲਾ ਦੇ ਆਮ ਆਦਮੀਂ ਪਾਰਟੀ ਦੇ ਹਰ ਦਿੱਗਜ ਆਗੂ ਦੀਆਂ ਮੇਹਨਤ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀਂ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹਿ ਮਾਲੇਰਕੋਟਲਾ ਦੇ ਬੂਥ ਨੰਬਰ 137 ਵਿੱਚ ਆਮ ਆਦਮੀਂ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਦੀਆਂ ਕੋਸ਼ਿਸ਼ਾਂ ਸਦਕਾ 355 ਵੋਟਾਂ ਨਾਲ ਆਮ ਆਦਮੀਂ ਪਾਰਟੀ ਜੇਤੂ ਰਹੀ ਹੈ। ਜਿਥੇ ਕਿ ਕਾਂਗਰਸ ਪਾਰਟੀ ਨੂੰ 341 ਵੋਟਾਂ ਹੀ ਮਿਲ ਸਕੀਆਂ। ਬੂਥ ਨੰਬਰ 137 ਵਿੱਚ ਆਮ ਆਦਮੀਂ ਪਾਰਟੀ ਦੀ ਜਿੱਤ ਦਾ ਸਿਹਰਾ ਸੀਨੀਅਰ ਆਗੂ ਅਸ਼ਰਫ ਅਬਦੁੱਲਾ ਦੇ ਸਰ ਜਾਂਦਾ ਹੈ, ਕਿਉੰ ਕਿ ਬੜੇ ਬੜੇ ਦਿੱਗਜ ਜੇਹੜੇ ਕਿ ਚੋਣ ਮੁਹਿੰਮ ਦੌਰਾਨ ਆਮ ਆਦਮੀਂ ਪਾਰਟੀ ਵਿੱਚ ਸ਼ਾਮਿਲ ਹੋਏ ਸਨ, ਉਹਨਾਂ ਦੇ ਸ਼ਾਮਿਲ ਹੋਣ ਨਾਲ ਵੀ ਆਮ ਆਦਮੀਂ ਪਾਰਟੀ ਨੂੰ ਕੋਈ ਖਾਸ ਫਰਕ ਨਹੀਂ ਪਿਆ ਹੈ।
ਏਹੇ ਸੋਚਣ ਵਾਲੀ ਗੱਲ ਹੈ ਕਿ ਬੜੇ ਬੜੇ ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਵੀ ਆਪਣੇ ਬੂਥਾਂ ਤੇ ਆਮ ਆਦਮੀ ਪਾਰਟੀ ਨੂੰ ਜਤਾ ਨਹੀਂ ਪਾਏ। ਉੱਥੇ ਬੂਥ ਨੰਬਰ 137 ਵਿੱਚੋ ਜਿੱਤ ਮਾਇਨੇ ਰੱਖਦੀ ਹੈ, ਅਤੇ ਇਸਦਾ ਪੂਰਾ ਸਿਹਰਾ ਹਲਕਾ ਵਿਧਾਇਕ ਅਤੇ ਅਸ਼ਰਫ ਅਬਦੁੱਲਾ ਦੇ ਸਰ ਜਾਂਦਾ ਹੈ। ਇਸ ਪ੍ਰਤੀ ਅਸ਼ਰਫ ਅਬਦੁੱਲਾ ਨੇ ਸਖਤ ਮਿਹਨਤ ਕਰਕੇ ਆਪਣੇ ਬੂਥ ਚੋ ਜਿੱਤ ਹਾਸਿਲ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਪਾਰਟੀ ਪ੍ਰਤੀ ਪੂਰੇ ਵਫ਼ਾਦਾਰ ਹਨ। ਮਾਲੇਰਕੋਟਲਾ ਵਿੱਚੋ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਨੂੰ ਲੈਕੇ ਹਲਕਾ ਵਿਧਾਇਕ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਹਾਰ ਦਾ ਕਾਰਨ ਕੀ ਸੀ ਅਤੇ ਭਵਿੱਖ ਵਿੱਚ ਕੀ ਕੀ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ।

5
9636 views