logo

ਡੇਰਾ ਸ਼੍ਰੀ ਭਜਨਗੜ ਗੋਲੂ ਕਾ ਮੋੜ ਵਿਖ਼ੇ 12 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਹੋਈ ਆਰੰਭ

ਗੁਰੂ ਹਰ ਸਹਾਇ (ਅਮਰ ਵਾਰਵਲ)16 ਜੁਲਾਈ ਨੂੰ ਲੱਗੇਗਾ ਸਲਾਨਾ ਮੇਲਾ ਵੱਡੀ ਗਿਣਤੀ ਵਿੱਚ ਇਲਾਕੇ ਤੋਂ ਇਲਾਵਾ ਵਿਦੇਸ਼ਾ ਤੋਂ ਵੀ ਸੰਗਤਾਂ ਹੋਣਗੀਆਂ ਨਤਮਸਤਕ ਇਲਾਕੇ ਦੀ ਸਿਰਮੌਰ ਧਾਰਮਿਕ ਸੰਸਥਾ ਡੇਰਾ ਸ਼੍ਰੀ ਭਜਨਗੜ ਗੋਲੂ ਕਾ ਮੋੜ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸਲਾਨਾ ਸਮਾਗਮਾ ਦੀ ਸ਼ੁਰੂਆਤ ਡੇਰਾ ਸ਼੍ਰੀ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਦੀ ਅਗਵਾਈ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਅਰੰਭ ਕਰਕੇ ਹੋਈ। ਜਿਸ ਵਿਚ ਅੱਜ 12 ਸ਼੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ ਅਤੇ 12 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਸਾਰਾ ਮਹੀਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚਲਦੇ ਰਹਿਣਗੇ, ਇਹਨਾਂ ਸਮਾਗਮਾਂ ਦੀ ਸਮਾਪਤੀ 16 ਜੁਲਾਈ 1 ਸਾਵਨ ਨੂੰ ਹੋਵੇਗੀ, ਇਥੇ ਇਹ ਦੱਸਣਯੋਗ ਹੈ ਕਿ ਮਹਾਨ ਤਪੱਸਵੀ 108 ਸੰਤ ਬਾਬਾ ਵਚਨ ਸਿੰਘ ਜੀ ਵੱਲੋਂ ਪਿੰਡ ਲਾਲੇ ਵਾਲਾ ਜ਼ਿਲ੍ਹਾ ਮਿੰਟਗੁਮਰੀ ਪਾਕਿਸਤਾਨ ਵਿਖੇ ਡੇਰਾ ਸ਼੍ਰੀ ਭਜਨਗੜ ਦੀ ਸਥਾਪਨਾ ਕੀਤੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋਡ਼ ਜ਼ਿਲਾ ਫਿਰੋਜ਼ਪੁਰ ਵਿੱਚ ਸਥਾਪਿਤ ਹੋਇਆ। ਇਥੇ ਲਗਾਤਾਰ ਨਿਰੋਲ ਗੁਰਬਾਣੀ ਦੇ ਪ੍ਰਵਾਹ, ਰੋਜ਼ਾਨਾ ਗੁਰਬਾਣੀ ਦੀ ਕਥਾ, ਕੀਰਤਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਹਨ। ਜਿਸ ਵਿਚ ਇਲਾਕੇ ਤੋਂ ਇਲਾਵਾ ਹਰਿਆਣਾ, ਯੂ.ਪੀ, ਉੱਤਰਾਖੰਡ, ਦਿੱਲੀ ਆਦਿ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਅਤੇ ਆਪਣੀਆਂ ਮਨੋ ਕਾਮਨਾ ਦੀਆਂ ਅਰਦਾਸਾਂ ਕਰਦੀਆਂ ਹਨ ਤੇ ਜਿਨ੍ਹਾਂ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ। ਉਹ ਇੱਥੇ ਰਹਿ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਓੁਦੀਆ ਹਨ ਅਤੇ ਸੰਗਤਾ ਲਈ ਲੰਗਰ ਆਦਿ ਦੀ ਸੇਵਾ ਕਰ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਇਨ੍ਹਾਂ ਸਮਾਗਮਾਂ ਦੀ ਸਮਾਪਤੀ ਪਹਿਲੀ ਸਾਵਣ ਨੂੰ ਹੁੰਦੀ ਹੈ ਤੇ ਸਾਲਾਨਾ ਜੋੜ ਮੇਲਾ ਭਰਦਾ ਹੈ। ਜਿਸ ਵਿਚ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਤੱਕ ਦੀਆਂ ਸੰਗਤਾਂ ਵੀ ਨਤਮਸਤਕ ਹੁੰਦੀਆਂ ਹਨ। ਉਪਰੰਤ ਰਾਗੀ, ਢਾਡੀ ਤੇ ਕਥਾਵਾਚਕ ਸੰਗਤਾਂ ਗੁਰੂ ਇਤਿਹਾਸ ਨਾਲ ਜੋੜਦੇ ਹਨ। ਇਥੇ ਗੁਰੂ ਕਾ ਲੰਗਰ ਹਮੇਸ਼ਾਂ ਚਲਦੇ ਰਹਿੰਦੇ ਹਨ।

26
10032 views