logo

ਸਰਕਲ ਕਬੱਡੀ ਅੰਡਰ-14 ‘ਚ ਸਰਕਾਰੀ ਹਾਈ ਸਕੂਲ ਖੋਖਰ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ : ਜਸਪ੍ਰੀਤ ਸਿੰਘ*

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ
*ਖੇਡਾਂ ਵਤਨ ਪੰਜਾਬ ਦੀਆਂ ਸੀਜਨ-3*
*ਸਰਕਲ ਕਬੱਡੀ ਅੰਡਰ-14 ‘ਚ ਸਰਕਾਰੀ ਹਾਈ ਸਕੂਲ ਖੋਖਰ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ : ਜਸਪ੍ਰੀਤ ਸਿੰਘ*
ਬਠਿੰਡਾ, 3 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਚ ਨੌਜਨਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਯਤਨਸ਼ੀਲ ਹੈ। ਇਸੇ ਲੜੀ ਤਹਿਤ ਬਲਾਕ ਰਾਮਪੁਰਾ ਵਿੱਚ ਸਰਕਲ ਕਬੱਡੀ ਅੰਡਰ 14 ‘ਚ ਸਰਕਾਰੀ ਹਾਈ ਸਕੂਲ ਖੋਖਰ ਦੀਆਂ ਵਿਦਿਆਰਥਣਾਂ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਖੇਡ ਮੁਕਾਬਲਿਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੰਡਰ 17 ‘ਚ ਸਰਕਾਰੀ ਹਾਈ ਸਕੂਲ ਖੋਖਰ ਦੀਆਂ ਵਿਦਿਆਰਥਣਾਂ ਨੇ ਪਹਿਲਾਂ, ਆਦਰਸ਼ ਸਕੂਲ ਚਾਉਕੇ ਨੇ ਦੂਜਾ, ਅੰਡਰ 21 ਕੁੜੀਆਂ ਵਿੱਚ ਫਤਿਹ ਕਾਲਜ ਨੇ ਪਹਿਲਾਂ,ਅੰਡਰ 14 ਮੁੰਡੇ ਵਿੱਚ ਕੋਚ ਕਲੱਬ ਚਾਉਕੇ ਨੇ ਪਹਿਲਾਂ, ਬਾਬਾ ਦੁੱਨਾ ਸਿੰਘ ਕਲੱਬ ਚਾਉਕੇ ਨੇ ਦੂਜਾ,ਅੰਡਰ 17 ਵਿੱਚ ਪਿੱਥੋ ਨੇ ਪਹਿਲਾਂ, ਚਾਉਕੇ ਨੇ ਦੂਜਾ, ਵਾਲੀਬਾਲ ਅੰਡਰ 17 ਵਿੱਚ ਮੰਡੀ ਕਲਾਂ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫਸਰ ਨੇ ਅੱਗੇ ਦੱਸਿਆ ਕਿ ਬਠਿੰਡਾ ਬਲਾਕ ਵਿੱਚ ਅੰਡਰ 14 ਮੁੰਡੇ 60 ਮੀਟਰ ਵਿੱਚ ਪ੍ਰਭਜੋਤ ਸਿੰਘ ਚੁੱਘੇ ਕਲਾਂ ਨੇ ਪਹਿਲਾਂ, ਹਰਮਨਦੀਪ ਸਿੰਘ ਝੁੰਬਾ ਨੇ ਦੂਜਾ,
ਅੰਡਰ 17 ਮੁੰਡੇ 100 ਮੀਟਰ ਵਿੱਚ ਵੀਰ ਦਵਿੰਦਰ ਸਿੰਘ ਬੱਲੂਆਣਾ ਨੇ ਪਹਿਲਾਂ,
ਪਰੀਸਦ ਨਰੂਆਣਾ ਨੇ ਦੂਜਾ, 200 ਮੀਟਰ ਵਿੱਚ ਰਾਜ ਕੁਮਾਰ ਝੁੰਬਾ ਨੇ ਪਹਿਲਾਂ, ਖੁਸ਼ਦੀਪ ਸਿੰਘ ਵਿਰਕ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅੰਡਰ 21 ਵਿਚ ਮੀਟਰ ਵਿੱਚ ਗੁਰਪ੍ਰੀਤ ਸਿੰਘ ਦਿਉਣ ਨੇ ਪਹਿਲਾਂ, ਸੁਖਵਿੰਦਰ ਸਿੰਘ ਦਿਉਣ ਨੇ ਦੂਜਾ,200 ਮੀਟਰ ਵਿੱਚ ਸੁਖਚੈਨ ਸਿੰਘ ਫੂਸ ਮੰਡੀ ਨੇ ਪਹਿਲਾਂ,ਗੁਰਪਰਮਜੀਤ ਸਿੰਘ ਝੁੰਬਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

0
137 views