ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤਾਂ ਲਈ ਵੱਡੀ ਖਬਰ; ਨਿਯਮਾਂ ‘ਚ ਹੋਏ ਬਦਲਾਅ
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਉਣ ਵਾਲੀ ਸਿੱਖ ਸੰਗਤਾਂ ਦੇ ਲ਼ਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕਨ ਡਾਲਰ ਲਿਆਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਫੈਸਲੇ ਦੇ ਪਿੱਛੇ ਭਾਰਤੀ ਨਾਗਰਿਕਾਂ ਨਾਲ ਹੋ ਰਹੀ ਧੋਖਾਧੜੀ ਵੱਡੀ ਵਜ੍ਹਾ ਹੈ । ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਦੇ ਕਰੀਬ ਫੀਸ ਲੈਂਦੀ ਹੈ ।
ਦਰਅਸਲ ਭਾਰਤੀਆਂ ਨੂੰ ਇੰਡੀਅਨ ਕਰੰਸੀ ਨੋਟ ਦੇ ਬਦਲੇ ਤੈਅ ਕੀਮਤ ਤੋਂ ਘੱਟ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਭਾਰਤੀ ਸਿੱਖਾਂ ਨੂੰ ਉਨ੍ਹਾਂ ਦੇ ਰੁਪਏ ਦੇ ਬਦਲੇ ਤੈਅ ਕੀਮਤ ਤੋਂ ਘੱਟ ਕਰੰਸੀ ਨੋਟ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਸੀ । ਸ਼ਿਕਾਇਤ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿੱਖਾਂ ਨੂੰ ਸੁਵਿਧਾਵਾਂ ਲਈ ਵੱਧ ਕੀਮਤ ਚੁਕਾਉਣ ਦੀ ਜ਼ਰੂਰਤ ਨਹੀਂ ਹੈ ।
ਇਸੇ ਸਾਲ 14 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਪਹਿਲਾਂ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ, ਪਿਛਲੇ ਸਾਲ ਤਕਰੀਬਨ 3 ਹਜ਼ਾਰ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ।