logo

ਇਤਿਹਾਸਿਕ ਸਥਾਨ ਗੁਰਦੁਆਰਾ ਖਿਚੜੀ ਸਾਹਿਬ ਦੇ ਜਿੰਦਰੇ ਖੁਲਵਾਉਣ ਲਈ ਇੰਨਾ ਦੋ ਸ਼ਖਸੀਅਤਾਂ ਦਾ ਯੋਗਦਾਨ ਇਤਿਹਾਸ ਦੇ ਪੰਨਿਆਂ ਚ ਦਰਜ

ਇਤਿਹਾਸਿਕ ਸਥਾਨ ਗੁਰਦੁਆਰਾ ਖਿਚੜੀ ਸਾਹਿਬ ਦੇ ਜਿੰਦਰੇ ਖੁਲਵਾਉਣ ਲਈ ਇੰਨਾ ਦੋ ਸ਼ਖਸੀਅਤਾਂ ਦਾ ਯੋਗਦਾਨ ਇਤਿਹਾਸ ਦੇ ਪੰਨਿਆਂ ਚ ਦਰਜ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਹੋਰਾਂ ਦੇ ਸਹਿਯੋਗ ਨਾਲ ਖੁਲੇ ਸੀ ਗੁਰਦੁਆਰਾ ਸਾਹਿਬ ਦੇ ਕਿਵਾੜ

(ਆਵਾਜਿ ਕੌਮ ਬਿਊਰੋ) ਜ਼ਿਕਰਯੋਗ ਹੈ ਕਿ ਅਪ੍ਰੈਲ 2020 ਦੇ ਵਿੱਚ ਕਰੋਨਾ ਕਾਲ ਦੌਰਾਨ ਵਿਸਾਖੀ ਵਾਲੇ ਦਿਨ ਸਨੌਰ (ਪਟਿਆਲਾ) ਮੰਡੀ ਵਿੱਚ ਸਬਜ਼ੀ ਲੈਣ ਗਏ ਬਾਬਾ ਬਲਵਿੰਦਰ ਸਿੰਘ ਤੇ ਬਾਕੀ ਸਿੰਘਾਂ ਦਾ ਮਾਮੂਲੀ ਗੱਲ ਨੂੰ ਲੈ ਕੇ ਪ੍ਰਸ਼ਾਸਨ ਨਾਲ ਟਕਰਾਅ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਦਾ ਹੱਥ ਕੱਟਿਆ ਗਿਆ ਸੀ । ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਗੁਰਦੁਆਰਾ ਖਿਚੜੀ ਸਾਹਿਬ ਦਾ ਸਾਰਾ ਸਮਾਨ ਗੋਲਕਾਂ ਮੱਝਾ ਘੋੜੇ ਸ਼ਸਤਰ ਕਬਜ਼ੇ ਵਿੱਚ ਲੈ ਕੇ, ਮੌਕੇ ਤੇ ਮੌਜੂਦ ਟੋਟਲ ਸੰਗਤ ਸਮੇਤ ਸਭ ਸਿੰਘਾਂ ਬੀਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਜਿਸ ਸਾਰੀ ਪ੍ਰਕਿਰਿਆ ਤੇ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਜੀ ਨੇ ਸਖਤ ਸਟੈਂਡ ਲੈਂਦਿਆਂ ਬਾਬਾ ਬਲਵਿੰਦਰ ਸਿੰਘ ਤੇ ਸਿੰਘਾਂ ਦੇ ਹੱਕ ਵਿੱਚ ਬਿਆਨ ਦੇਣ ਕਾਰਨ ਪ੍ਰਸ਼ਾਸਨ ਵੱਲੋਂ ਮਾਨ ਸਿੰਘ ਅਕਾਲੀ ਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਸੀ । ਜਿਸ ਦਾ ਲਾਈਵ ਪ੍ਰਸਾਰਨ ਭੁਪਿੰਦਰ ਸਿੰਘ ਸੱਜਣ ਪੱਤਰਕਾਰ ਵੱਲੋਂ ਮੌਕੇ ਤੇ ਕੀਤਾ ਜਾ ਰਿਹਾ ਸੀ ਉਕਤ ਪੱਤਰਕਾਰ ਤੇ ਵੀ ਕਾਰਵਾਈ ਕਰਦਿਆਂ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ ਦੇ ਸਖਤ ਸਟੈਂਡ ਸਦਕਾ ਬੀਬੀਆਂ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਕੁਝ ਸੇਵਾਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਕੁਝ ਦਿਨਾਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ । ਪ੍ਰਸ਼ਾਸਨ ਨੇ ਲਗਾਤਾਰ ਦੋ ਤਿੰਨ ਦਿਨ ਦਰਬਾਰ ਸਾਹਿਬ ਨੂੰ ਜਿੰਦਰਾ ਲਾ ਕੇ ਰੱਖਿਆ । ਉਸ ਤੋਂ ਬਾਅਦ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਖਿਚੜੀ ਸਾਹਿਬ ਦਾ ਪ੍ਰਬੰਧ ਪਿੰਡ ਦੇ ਇੱਕ ਨੌਜਵਾਨ ਚਰਨਜੀਤ ਸਿੰਘ ਨੂੰ ਮੌਕੇ ਦੇ ਐਸ ਐਸ ਪੀ ਮਨਦੀਪ ਸਿੰਘ ਨੇ ਸਾਂਭ ਸੰਭਾਲ ਲਈ ਦੇ ਦਿੱਤਾ ਸੀ । ਚਰਨਜੀਤ ਸਿੰਘ ਨੂੰ ਸਖਤ ਹਦਾਇਤ ਦਿੱਤੀ ਗਈ ਸੀ ਕਿ 10 ਤੋਂ ਵੱਧ ਬੰਦੇ ਗੁਰਦੁਆਰਾ ਖਿਚੜੀ ਸਾਹਿਬ ਵਿਖੇ ਇਕੱਠੇ ਨਹੀਂ ਹੋਣਗੇ । ਨਾ ਹੀ ਲੰਗਰ ਪਕਾਇਆ ਜਾਵੇਗਾ ਤੇ ਨਾ ਹੀ ਲੰਗਰ ਵਰਤਾਇਆ ਜਾਵੇਗਾ । ਇੱਥੇ ਤੱਕ ਕੇ ਦਿਨ ਵੇਲੇ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲੱਗਿਆ ਰਹਿੰਦਾ ਸੀ । ਕਿਉਂਕਿ ਸਿੱਖ ਨੌਜਵਾਨ ਦਿਨੇ ਆਪਣਾ ਕੰਮ ਕਾਰ ਦੇਖਦਾ ਸੀ । ਸਿਰਫ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਨਿਤਨੇਮ ਕਰਨ ਲਈ ਆਉਂਦਾ ਸੀ । ਸੰਗਤਾਂ ਦੀਆਂ ਭਾਵਨਾ ਨੂੰ ਦੇਖਦੇ ਹੋਏ ਪਿੰਡ ਦੇ ਸਿੱਖ ਆਗੂ ਸੁਖਬੀਰ ਸਿੰਘ ਬਲਬੇੜਾ ਦੀਆਂ ਕੋਸ਼ਿਸ਼ਾਂ ਸਦਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤਾ ਨੂੰ ਸੰਭਾਲਣ ਲਈ ਪੱਤਰ ਲਿਖੇ ਗਏ ਸਨ । ਮੌਕੇ ਤੇ ਸੰਗਤਾਂ ਦੇ ਬਿਆਨ ਲੈ ਕੇ ਪਿੰਡ ਦੇ ਹੀ ਸਿੱਖ ਨੌਜਵਾਨ ਪਰਗਟ ਸਿੰਘ ਬਲਬੇੜਾ ਵੱਲੋਂ ਸਾਰਾ ਮਸਲਾ ਸਿੰਘਾਂ ਵਾਲੇ ਪੱਖ ਤੋਂ ਸੰਗਤਾਂ ਦੇ ਸਾਹਮਣੇ ਰੱਖਿਆ ਗਿਆ ਸੀ । ਸਾਰੇ ਮਸਲੇ ਨੂੰ ਆਵਾਜੇ ਕੌਮ ਟੀਵੀ ਵੱਲੋਂ ਵੀ ਪ੍ਰਮੁਖਤਾ ਨਾਲ ਸੰਗਤਾਂ ਦੇ ਸਾਹਮਣੇ ਰੱਖਿਆ ਗਿਆ ਸੀ । ਇਹਨਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਸੁਖਬੀਰ ਸਿੰਘ ਬਲਬੇੜਾ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਖਿਚੜੀ ਸਾਹਿਬ ਨੂੰ ਸੰਗਤਾਂ ਨੂੰ ਸਾਂਭ ਸੰਭਾਲ ਵਾਸਤੇ ਦੇਣ ਲਈ ਬੇਨਤੀ ਕੀਤੀ ਗਈ ਸੀ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲਗਭਗ ਤਿੰਨ ਮਹੀਨਿਆਂ ਬਾਅਦ ਸੰਗਤ ਨੂੰ ਸੰਭਾਲਣ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਸੀ । ਅੱਜ ਵੀ ਸਮੂਹ ਸੰਗਤਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਜੀ ਦਾ ਦਿਲੋਂ ਧੰਨਵਾਦ ਕਰਦੀਆਂ ਹਨ ਕਿਉਂਕਿ ਇਹਨਾਂ ਦੋਵੇਂ ਵੱਡੀਆਂ ਸ਼ਖਸੀਅਤਾਂ ਦੀ ਆਵਾਜ਼ ਬੁਲੰਦ ਕਰਨ ਤੇ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤਾਂ ਦੇ ਹੱਥ ਵਿੱਚ ਆਇਆ ਸੀ । ਜ਼ਿਕਰ ਯੋਗ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਦਾ ਪ੍ਰਬੰਧ ਬਾਬਾ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਹੱਥ ਵਿੱਚ ਹੈ । ਕਿਉਂਕਿ ਪਰਿਵਾਰ ਵੱਲੋਂ ਕੋਰਟ ਵਿੱਚ ਅਰਜੀ ਲਾ ਕੇ ਪ੍ਰਬੰਧ ਚਲਾਉਣ ਲਈ ਆਗਿਆ ਲਈ ਗਈ ਸੀ । ਉਸ ਤੋਂ ਬਾਅਦ ਪਿੰਡ ਦੀਆਂ ਸੰਗਤਾਂ ਵੱਲੋਂ ਨਿਰ ਵਿਰੋਧ ਪ੍ਰਬੰਧ ਬਾਬਾ ਬਲਵਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ ।

ਇੱਕ ਨਜ਼ਰ ਮਾਰਦੇ ਹਾਂ ਇਤਿਹਾਸਿਕ ਸਥਾਨ ਗੁਰਦੁਆਰਾ ਖਿਚੜੀ ਸਾਹਿਬ ਦੇ ਇਤਿਹਾਸ ਬਾਰੇ

ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਨੂੰ ਜਾਂਦੇ ਹੋਏ ਸਮਤ ਬਿਕਰਮੀ 1675 ਈ: ਦੀ ਜੇਠ ਨੂੰ ਅਮ੍ਰਿਤਸਰ ਤੋਂ ਜਾਂਦੇ ਹੋਏ ਬੇਅੰਤ ਘੋੜ ਸਵਾਰਾਂ ਸਮੇਤ 1673 ਬਿਕਰਮੀ ਮੁਤਾਬਕ 5 ਹਾੜ ਨੂੰ ਕਰਹਾਲੀ ਸਾਹਿਬ ਪਹੁੰਚੇ । ਕਰਹਾਲੀ ਪਿੰਡ ਵਿੱਚ ਗੁਰਮੁਖ ਸਿੰਘ ਰੋਗੀ ਨੂੰ ਠੀਕ ਕਰਨ ਤੋਂ ਬਾਅਦ ਗੁਰੂ ਸਾਹਿਬ ਉਥੋ ਚਲ ਪਏ ਜਦੋਂ ਇੱਕ ਸਰਧਾਲੂ ਮਾਤਾ ਨੂੰ ਪਤਾ ਲੱਗਾ ਤਾ ਉਹ ਗੁਰੂ ਸਾਹਿਬ ਦੇ ਪਿੱਛੇ ਦੌੜੀ ਤੇ ਇਸ ਅਸਥਾਨ ਤੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਗੁਰੂ ਜੀ ਨੇ ਬਚਨ ਦਿੱਤਾ ਜੋ ਵੀ ਮਾਈ ਭਾਈ ਇਸ ਅਸਥਾਨ ਤੇ ਖਿਚੜੀ ਬਣਾ ਕੇ ਛਕੇਗਾ ਉਸ ਦਾ ਪੀਲੀਏ ਦਾ ਰੋਗ ਅਤੇ ਹੋਰ ਸਟ ਰੋਗਾ ਦਾ ਨਾਸ ਹੋਵੇਗਾ। ਫਿਰ 9ਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਅਸਥਾਨ ਤੇ ਆ ਕੇ ਰੁਕੇ ਅਤੇ ਚੀਕਾ ਹਰਿਆਣਾ ਦਿੱਲੀ ਵੱਲ ਰਵਾਨਾ ਹੋਏ ।

17
5929 views