ਟਰੱਕ ਅਤੇ ਗੱਡੀ ਦੀ ਜ਼ਬਰਦਸਤ ਟੱਕਰ 4 ਲੋਕ ਗੰਭੀਰ ਜ਼ਖ਼ਮੀ ਇੱਕ ਮਹੀਨੇ ਦੀ ਬੱਚੀ ਦੀ ਮੌਤ।
ਫਰੀਦਕੋਟ-ਫਿਰੋਜ਼ਪੁਰ ਰੋਡ ‘ਤੇ ਪਿੰਡ ਪਿਪਲੀ ਦੇ ਨੇੜੇ ਇੱਕ ਟਰੱਕ ਅਤੇ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ।ਟੱਕਰ ਇੰਨ੍ਹੀਂ ਜ਼ੋਰਦਾਰ ਸੀ ਕਿ ਮੌਕੇ ‘ਤੇ ਹੀ ਇੱਕ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਗੱਡੀ ‘ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ । ਮਿਲੀ ਜਾਣਕਾਰੀ ਦੇ ਮੁਤਾਬਿਕ ਟਰੱਕ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਓਵਰਟੇਕ ਕਰਦੇ ਸਮੇਂ ਤੇਜ਼ ਰਫਤਾਰ ਟਰੱਕ ਸਿੱਧਾ ਆਲਟੋ ਗੱਡੀ ਦੇ ਵਿੱਚ ਆ ਵਜਿਆ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਚਾਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।ਇਸ ਹਾਦਸੇ ਵਿੱਚ ਇੱਕ ਰਿਕਸ਼ਾ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਹੈ।ਇਸ ਦਰਦਨਾਕ ਹਾਦਸੇ ਚ ਇੱਕ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ।ਫਿਲਹਾਲ ਜ਼ਖਮੀਆਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।