logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਫ਼ਰ ਏ ਸ਼ਹਾਦਤ

ਸਫ਼ਰ ਏ ਸ਼ਹਾਦਤ

6 ਪੋਹ ਦਾ ਇਤਿਹਾਸ

ਇਹ ਅਕਸਰ ਕਿਹਾ ਜਾਂਦਾ ਹੈ ਕਿ ਦਸਮੇਸ਼ ਪਿਤਾ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤੇ ਸਰਸਾ ਕੰਢੇ ਕੋਲ ਜੰਗ ਹੋ ਗਈ।
ਪਰ ਇਹ ਕਿਲਾ ਕੋਈ ਝੁੰਡ ਬਣਾ ਕੇ ਐਂਵੇ ਇਕੱਠਾ ਹੀ ਨਹੀਂ ਛੱਡ ਦਿੱਤਾ ਗਿਆ।
ਜੰਗਾਂ ਇੰਝ ਨਹੀਂ ਜਿੱਤੀਆਂ ਜਾਂਦੀਆਂ!!
ਇਹਦੇ ਲਈ ਇੱਕ ਪਰਪੱਕ ਯੁੱਧ ਨੀਤੀ ਤਿਆਰ ਕੀਤੀ ਗਈ ਸੀ।
ਨਹੀਂ ਤਾਂ ਕਿੱਥੇ ਔਰੰਗਜ਼ੇਬ ਦੀ 10 ਲੱਖ ਦੀ ਗਿਣਤੀ ਵਿੱਚ ਫੌਜ, ਤੇ ਕਿੱਥੇ ਮੁਕਾਬਲਾ ਕਰਨ ਵਾਲੇ ਸਿਰਫ 500 ਸਿੰਘ।
ਪਰਿਵਾਰ ਵਿਛੋੜਾ ਤਾਂ ਕੀ, ਸਰਸਾ ਦੇ ਕੰਢੇ ਤੇ ਹੀ ਸਭ ਨੂੰ ਸ਼ਹੀਦ ਕਰ ਦਿੱਤਾ ਜਾਣਾ ਸੀ।
ਲੱਖਾਂ ਦੇ ਘੇਰੇ ਵਿੱਚੋਂ ਪੂਰੇ ਪਰਿਵਾਰ ਦਾ ਬਚ ਕੇ ਨਿੱਕਲ ਜਾਣਾ,ਗੁਰੂ ਸਾਹਿਬ ਦੇ ਰੌਸ਼ਨ ਦਿਮਾਗ ਜੰਗੀ ਨੀਤੀਆਂ ਦਾ ਹੀ ਨਤੀਜਾ ਸੀ।
ਕੁਝ ਗ਼ੈਰ ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਰੂਹਾਨੀ ਪੱਖ ਨੂੰ ਜੇ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ, ਤਾਂ ਵੀ ਉਹ ਦੁਨੀਆ ਦੇ ਚੋਟੀ ਦੇ ਜੰਗੀ ਨੀਤੀਘੜਾਂ ਚੋਂ ਇੱਕ ਸਾਬਿਤ ਹੁੰਦੇ ਹਨ।

ਗੁਰੂ ਪੰਥ ਦਾ ਦਾਸ
Shivneet Chandla

123
11049 views

Comment