
ਅਜਨਾਲਾ ਪੁਲਿਸ ਦਾ ਨਵਾਂ ਕਾਰਨਾਮਾ ਪੁਲਿਸ ਵੱਲੋਂ ਅਜਨਾਲਾ ਅਦਾਲਤ ਵਿੱਚ ਜਾਲੀ ਬੰਦਾ ਖੜ੍ਹਾ ਕਰਕੇ ਫੇਂਕ ਡਾਕੂਮੈਂਟ ਬਣਾ ਕੇ ਚਲਾਨ ਦੇਣ ਦਾ ਮਾਮਲਾ ਸਾਹਮਣੇ ਆਇਆ
ਅੰਮ੍ਰਿਤਸਰ 16 ਫਰਵਰੀ ( ਪੱਤਰ ਪ੍ਰੇਰਕ ) ਅਜਨਾਲਾ ਪੁਲਿਸ ਦਾ ਨਵਾਂ ਕਾਰਨਾਮਾ ਅਜਨਾਲਾ ਪੁਲਿਸ ਵੱਲੋਂ ਅਜਨਾਲਾ ਅਦਾਲਤ ਵਿੱਚ ਜਾਲੀ ਬੰਦਾ ਖੜ੍ਹਾ ਕਰਕੇ ਫੇਂਕ ਡਾਕੂਮੈਂਟ ਬਣਾ ਕੇ ਚਲਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੀ ਸਬੰਧੀ ਕੁਲਬੀਰ ਸਿੰਘ ਨੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਨਾਲਾ ਪੁਲਿਸ ਵੱਲੋਂ ਕਾਂਗਰਸ ਸਰਕਾਰ ਵੇਲੇ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਮੇਰੇ ਉਪਰ ਇਕ 209/2018 ਵਿੱਚ ਇਕ ਝੂਠਾ ਪਰਚਾ ਦਿੱਤਾ ਸੀ ਤੇ ਅਜਨਾਲਾ ਪੁਲਿਸ ਕਰੀਬ 7 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੁਲਿਸ ਮੇਰੇ ਖਿਲਾਫ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ ਇਸ ਪਰਚੇ ਸਬੰਧੀ ਮੈਂ ਮਾਨਯੋਗ ਹਾਈਕੋਰਟ ਵਿਚ ਇਕ ਰਿੱਟ ਪਟੀਸ਼ਨ 2022 ਵਿੱਚ ਪਾਈ ਸੀ ਪਰ ਪੁਲੀਸ ਨੇ ਫਿਰ ਵੀ ਚਲਾਨ ਨਹੀਂ ਦਿੱਤਾ ਅਦਾਲਤ ਵੱਲੋਂ ਪੁਲੀਸ ਨੂੰ ਸੱਤਾ ਸਾਲਾਂ ਵਿੱਚ ਤਫਤੀਸ਼ ਨਾ ਕਰਨ ਸਬੰਧੀ ਇਕ ਨੋਟਿਸ ਜਾਰੀ ਕੀਤਾ ਕਿ ਐਸ ਐਚ ਓ ਅਜਨਾਲਾ ਆਪਣਾ ਹਲਫ਼ੀਆ ਬਿਆਨ ਦੇਵੇ ਕਿ ਤਫਤੀਸ਼ ਵਿੱਚ ਦੇਰੀ ਕਿਉਂ ਹੋਈ ਹੈ ਅਜਨਾਲਾ ਪੁਲਿਸ ਨੇ ਹਾਈਕੋਰਟ ਤੋਂ ਆਪਣਾ ਬਚਾਅ ਕਰਨ ਲਈ ਮੇਰੇ ਖਿਲਾਫ ਟਾਇਮ ਬਾਰ ਹੋ ਚੁੱਕਾ ਚਲਾਨ 21 ਜਨਵਰੀ ਨੂੰ ਮੇਰੇ ਖਿਲਾਫ ਅਜਨਾਲਾ ਅਦਾਲਤ ਨੂੰ ਗੁਮਰਾਹ ਕਰਦਿਆਂ ਅਦਾਲਤ ਵਿੱਚ ਮੇਰੀ ਗੈਰ ਮੌਜੂਦਗੀ ਵਿੱਚ ਚਲਾਨ ਦੇ ਦਿੱਤਾ ਅਤੇ ਕੋਰਟ ਨੇ ਮੈਨੂੰ ਜ਼ਮਾਨਤ ਵੀ ਦੇ ਦਿੱਤੀ ਜਦੋਂ ਮੈਨੂੰ ਪਤਾ ਲੱਗਾ ਕਿ ਪੁਲਿਸ ਨੇ ਮੇਰੇ ਖਿਲਾਫ ਚਲਾਨ ਅਦਾਲਤ ਵਿੱਚ ਦੇ ਦਿੱਤਾ ਹੈ ਤਾਂ ਮੈਂ ਅਦਾਲਤ ਵਿੱਚੋਂ ਤਸਦੀਕਸ਼ੁਦਾ ਕਾਪੀਆਂ ਲਈਆਂ ਤਾਂ ਅਜਨਾਲਾ ਪੁਲਿਸ ਨੇ ਅਦਾਲਤ ਨੂੰ ਗੁਮਰਾਹ ਕਰਦਿਆਂ ਅਦਾਲਤ ਵਿੱਚ ਮੇਰੀ ਜਗਾਹ ਤੇ ਜਾਲੀ ਬੰਦਾ ਖੜ੍ਹਾ ਕਰਕੇ ਮੇਰਾ ਬਿਆਨ ਵੀ ਦਰਜ ਕਰਵਾ ਦਿੱਤਾ ਤੇ ਜਮਾਨਤ ਦੇ ਮਚੱਲਕੇ ਵੀ ਭਰ ਦਿੱਤੇ ਮੇਰਾ ਅੰਗੂਠਾ ਵੀ ਲਗਾ ਦਿੱਤਾ ਤੇ ਮਚੱਲਕੇ ਤੇ ਮੇਰੇ ਦਸਖ਼ਤ ਵੀ ਨਹੀਂ ਸਨ ਮੈਂ ਇਸ ਸਬੰਧੀ ਮਾਨਯੋਗ ਸੈਸ਼ਨ ਜੱਜ ਅੰਮ੍ਰਿਤਸਰ ਨੂੰ ਲਿਖਤੀ ਇਕ ਦਰਖਾਸਤ ਦਿੱਤੀ ਤੇ ਸ਼ੈਸ਼ਨ ਜੱਜ ਨੇ ਅਜਨਾਲਾ ਅਦਾਲਤ ਦੀ ਮਾਨਯੋਗ ਜੱਜ ਮਨਪ੍ਰੀਤ ਕੌਰ ਨੂੰ ਇਸ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇਣ ਲਈ ਕਿਹਾ ਹੈ ਮੈਨੂੰ ਅਜਨਾਲਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਸੀ ਮੈਂ 13 ਫਰਵਰੀ ਨੂੰ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਹੁਣ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਮੈਨੂੰ ਕਨੂੰਨ ਤੇ ਪੂਰਾ ਭਰੋਸਾ ਹੈ ਮੈਨੂੰ ਇੰਨਸਾਫ ਜ਼ਰੂਰ ਮਿਲੇਗਾ