logo

ਐਨ ਸੀ ਸੀ ਅਫਸਰ ਰਣਜੀਤ ਸਿੰਘ ਸੈਣੀ ਅਤੇ "ਭਾਰਤ ਕੇ ਵੀਰ ਸ਼ੋਰਿਆ ਗਾਥਾ" ਰੈਲੀ ਵਿੱਚ ਭਾਗ ਲੈਣ ਵਾਲੇ ਤਿੰਨ ਕੈਡਿਟਾਂ ਦਾ ਕੀਤਾ ਸਨਮਾਨ

ਦਵਿੰਦਰਪਾਲ ਸਿੰਘ
ਸ੍ਰੀ ਅਨੰਦਪੁਰ ਸਾਹਿਬ, ਮਾਤਾ ਜੀਤੋ ਜੀ ਜੱਚਾ ਬੱਚਾ ਆਲ ਇੰਡੀਆ ਪੰਜਾਬ ਅਤੇ ਕੇਅਰ ਵੰਨ ਕੇਅਰ ਆਲ ਗਰੁੱਪ ਪੰਜਾਬ ਆਸਟਰੇਲੀਆ ਵੱਲੋਂ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਐਨ ਸੀ ਸੀ ਅਫਸਰ ਰਣਜੀਤ ਸਿੰਘ ਸੈਣੀ ਅਤੇ ਉਹਨਾਂ ਨਾਲ ਭਾਰਤ ਕੇ ਵੀਰ ਸ਼ੋਰਿਆ ਗਾਥਾ ਰੈਲੀ ਵਿੱਚ ਭਾਗ ਲੈਣ ਵਾਲੇ ਇਲਾਕੇ ਦੇ ਤਿੰਨ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ। ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਆਲ ਇੰਡੀਆ ਪੰਜਾਬ ਦੇ ਪ੍ਰਧਾਨ ਮੈਡਮ ਹਰਜੀਤ ਕੌਰ ਨੇ ਦੱਸਿਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਸ਼ਖਸ਼ੀਅਤ ਸ ਰਣਜੀਤ ਸਿੰਘ ਸੈਣੀ ਨੇ 26 ਜਨਵਰੀ ਦੇ ਮੌਕੇ ਤੇ ਭਾਰਤ ਕੇ ਵੀਰ ਸ਼ੋਰਿਆ ਗਾਥਾ ਸਾਈਕਲ ਰੈਲੀ ਦੇ ਵਿੱਚ ਬਤੌਰ ਟੀਮ ਲੀਡਰ ਭਾਗ ਲਿਆ। ਇਹ ਰੈਲੀ ਹੁਸੈਨੀਵਾਲਾ ਤੋਂ ਖੇਮਕਰਨ ਹੁੰਦਿਆਂ ਹੋਇਆਂ ਅੰਮ੍ਰਿਤਸਰ ਸਾਹਿਬ ਪੰਜਾਬ, ਚੰਡੀਗੜ੍ਹ, ਹਰਿਆਣਾ ਹੁੰਦਿਆਂ ਹੋਇਆ ਦਿੱਲੀ ਪਹੁੰਚੇ। ਇਸ ਮਹਾਨ ਕਾਰਜ ਨੂੰ ਦੇਖਦਿਆਂ ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਦੇ ਬਾਨੀ ਡਾ ਪਰਮਜੀਤ ਸਿੰਘ ਅਤੇ ਸ ਰਸਵਿੰਦਰ ਸਿੰਘ ਨੇ ਇਲਾਕੇ ਦੇ ਮੋਹਤਵਾਰਾਂ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ NCC ਅਫਸਰ ਅਤੇ NCC ਕੈਡਿਟ ਪਰਵਿੰਦਰ ਕੌਰ, ਜਸਪਾਲ, ਪਰਵਿੰਦਰ ਕੌਰ ਨੂੰ ਬੜੇ ਹੀ ਮਾਣ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਰਣਜੀਤ ਸਿੰਘ ਸੈਣੀ ਨੇ ਭਰੇ ਇਕੱਠ ਵਿੱਚ ਰੈਲੀ ਦੀ ਉਪਲਬਧੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਹ ਰੈਲੀ 700 ਤੋਂ ਵੱਧ ਕਿਲੋਮੀਟਰ ਸਾਈਕਲ ਚਲਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੁਆਰਾ ਇਸ ਸਾਈਕਲ ਰੈਲੀ ਨੂੰ ਫਲੈਗ ਇਨ ਕੀਤਾ ਗਿਆ। ਸੰਸਥਾ ਵੱਲੋਂ ਕੈਡਿਟ ਅਤੇ ਸਰਦਾਰ ਰਣਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਮਾਣ ਹਨ। ਇਸ ਉਪਲਬਧੀ ਨੂੰ ਦੇਖਦੇ ਹੋਏ ਇਹਨਾਂ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿੱਚ ਬਲਬੀਰ ਸਿੰਘ ਖਾਲਸਾ, ਡਾ. ਕਵਲਜੀਤ ਕੌਰ, ਕੈਪਟਨ ਸੁਲੇਖਚੰਦ ਪੋਸਵਾਲ, ਭਾਗੋ ਦੇਵੀ, ਹਰਕੀਰਤ ਸਿੰਘ ਸੰਧੂ, ਹਰਪ੍ਰੀਤ ਸਿੰਘ ਜੋਹਲ, ਜਗਤਾਰ ਸਿੰਘ, ਸਰਦੂਲ ਸਿੰਘ, ਕੁਲਦੀਪ ਸਿੰਘ ਬੰਗਾ, ਖੁਸ਼ਹਾਲ ਚੰਦ ਸਰਪੰਚ, ਡਾਕਟਰ ਮੰਜੂ ਬਾਲਾ, ਬੰਦਨਾ ਦੇਵੀ, ਸੁਸ਼ਮਾ ਦੇਵੀ, ਸੋਨੀਆ, ਅਤੇ ਯੂਥ ਪ੍ਰਧਾਨ ਸੁੱਚਾ ਸਿੰਘ ਆਦਿ ਹਾਜ਼ਰ ਸਨ।

7
1323 views