logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹੁਣ ਪਟਵਾਰੀ, ਸਰਪੰਚ, ਨੰਬਰਦਾਰ, ਐਮ.ਸੀ ਆਨਲਾਈਨ ਹੀ ਤਸਦੀਕ ਕਰਨਗੇ ਫਾਰਮ- ਡਿਪਟੀ ਕਮਿਸ਼ਨਰ

ਫ਼ਰੀਦਕੋਟ 5 ਮਾਰਚ (Amit Sharma )
ਸੇਵਾ ਕੇਂਦਰ ਵਿਚ ਸਰਟੀਫਿਕੇਟ ਅਪਲਾਈ ਕਰਨ ਲਈ ਪਟਵਾਰੀ, ਸਰਪੰਚ, ਨੰਬਰਦਾਰ ਜਾਂ ਐੱਮ. ਸੀ. ਵਲੋਂ ਅਰਜ਼ੀ ਫਾਰਮ ਦੀ ਦਸਤੀ ਤਸਦੀਕ/ਰਿਪੋਰਟ ਕਰਵਾਉਣ ਜਾਣ ਦੀ ਲੋੜ ਨਹੀਂ ਹੈ, ਕਿਉ ਕਿ ਹੁਣ ਪਟਵਾਰੀ, ਸਰਪੰਚ, ਨੰਬਰਦਾਰ, ਐਮ.ਸੀ ਖੁਦ ਆਨਲਾਈਨ ਹੀ ਤਸਦੀਕ ਕਰ ਦੇਣਗੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆ ਨੂੰ ਹੁਣ ਸੇਵਾ ਕੇਂਦਰ ਵਿੱਚੋਂ ਕੋਈ ਸੇਵਾ ਲੈਣ ਲਈ ਪਟਵਾਰੀ, ਸਰਪੰਚ, ਨੰਬਰਦਾਰ ਜਾਂ ਐੱਮ. ਸੀ. ਵਲੋਂ ਅਰਜ਼ੀ ਫਾਰਮ ਦੀ ਦਸਤੀ ਤਸਦੀਕ/ਰਿਪੋਰਟ ਕਰਵਾਉਣ ਜਾਣ ਦੀ ਲੋੜ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਘਰ ਬੈਠੇ ਸਰਟੀਫਿਕੇਟ ਜਾ ਹੋਰ ਸੇਵਾ ਪ੍ਰਾਪਤ ਕਰਨ ਲਈ 1076 ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਨਜ਼ਦੀਕੀ ਸੇਵਾ ਕੇਂਦਰ ਤੇ ਜਾ ਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਟੀਫਿਕੇਟ ਅਪਲਾਈ ਕਰਨ ਵਿੱਚ ਆਉਣ ਵਾਲੀ ਪਰੇਸ਼ਾਨੀ, ਸੇਵਾ ਕੇਂਦਰਾਂ 'ਚ ਸੇਵਾਵਾਂ ਪ੍ਰਾਪਤ ਕਰਨ 'ਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਆਉਣ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1100 'ਤੇ ਸੰਪਰਕ ਕੀਤਾ ਜਾ ਸਕਦਾ ਹੈ।

106
2414 views

Comment