ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਲਗਾਇਆ ਗਿਆ ਸਟੇਸ਼ਨਰੀ ਕੈਂਪ
ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਅੱਜ ਮਿਤੀ 30 ਮਾਰਚ 2025 ਨੂੰ ਸਟੇਸ਼ਨਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ 132 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਸਲਾਨਾ ਨਤੀਜਿਆਂ ਵਿੱਚ ਦਰਜ਼ਾ ਪ੍ਰਾਪਤ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਕਮੇਟੀ ਪ੍ਰਧਾਨ ਡਾ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਰਵਿੰਦਰ ਸਿੰਘ ਗੁੱਡੂ, ਸਤਦੇਵ ਸ਼ਰਮਾ (ਨੈਸ਼ਨਲ ਅਵਾਰਡੀ), ਬਾਲ ਕ੍ਰਿਸ਼ਨ, ਪ੍ਰੇਮ ਮਾਸਟਰ, ਗੁਰਵਿੰਦਰ ਕੌਰ (ਪਤਨੀ ਗੁਰਜੀਤ ਸਿੰਘ ਫੌਜੀ ਗ੍ਰਾਮ ਪੰਚਾਇਤ ਸਰਪੰਚ), ਹਰਪਾਲ ਸਿੰਘ ਡੇਰਾ ਪੰਚਾਇਤ ਸਰਪੰਚ, ਡੇਰਾ ਅਤੇ ਗ੍ਰਾਮ ਪੰਚਾਇਤਾਂ ਦੇ ਸਮੂਹ ਮੈਂਬਰ ਸਹਿਬਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸੀਤਾ ਰਾਮ, ਸਤਗੁਰ ਸਿੰਘ ਰਾਮਤੇਜ, ਹਰਦਮ ਸਿੰਘ, ਰਾਜਵੀਰ, ਨਵਜੋਤ ਜੋਸ਼ੀ , ਜੈਮਲ ਸਿੰਘ ਫੌਜੀ, ਮੰਗੂ ਧੀਮਾਨ ,ਸਮੂਹ ਸਕੂਲ ਸਟਾਫ ਨੇ ਸਹਿਯੋਗ ਦਿੱਤਾ