logo

ਸ਼ਗਨ ਸਕੀਮ ਦੀ ਰਾਸ਼ੀ ਜਲਦ ਰਿਲੀਜ਼ ਕਰੇ ਪੰਜਾਬ ਸਰਕਾਰ

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਅਨਿਲ ਖਟਵਾਲ ਜੀ ਨੇ ਦੱਸਿਆ ਹੈ ਕਿ ਲੋਕ ਭਲਾਈ ਦਫਤਰਾਂ ਵੱਲੋਂ ਸ਼ਗਨ ਸਕੀਮ ਦੇ ਬਿਲ 28/03/25 ਨੂੰ ਪੰਜਾਬ ਸਰਕਾਰ ਨੂੰ ਭੇਜੇ ਗਏ ਸੀ ਜੋ ਕਿ ਸਰਕਾਰ ਵੱਲੋਂ ਕੈਂਸਲ ਕੀਤੇ ਗਏ ਹਨ ਜਿਸ ਕਰਕੇ ਐਸਸੀ ਭਾਈਚਾਰੇ ਦੀ ਬੱਚੀਆਂ ਵੱਲੋਂ ਸ਼ਗਨ ਸਕੀਮ ਦੀਆਂ ਭਰੀਆਂ ਹੋਈਆਂ ਫੈਲਾ ਦੀ ਰਾਸ਼ੀ ਅੱਜ ਤੱਕ ਰਿਲੀਜ਼ ਨਹੀਂ ਕੀਤੀ ਗਈ ਹੈ ਅਨਿਲ ਖਟਵਾਲ ਜੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਸਕੀਮ ਨੂੰ ਲਿਆਉਂ ਦਾ ਉਦੇਸ਼ ਗਰੀਬ ਪਰਿਵਾਰਾਂ ਦੀ ਕੁੜੀਆਂ ਦੀ ਵਿਆਹ ਵਿੱਚ ਸਮੇਂ ਸਰ ਮਦਦ ਕੀਤੀ ਜਾਣਾ ਸੀ ਅਤੇ ਇਹ ਸਕੀਮ ਅੱਜ ਦੀ ਸਰਕਾਰਾਂ ਦੀ ਗਲਤ ਨੀਤੀਆਂ ਦੀ ਭੇਟ ਚੜ ਚੁੱਕੀ ਹੈ ਅਨਿਲ ਖਟਵਾਲ ਜੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹ ਸਕੀਮ ਟਾਈਮ ਬੋਂਡ ਕੀਤੀ ਜਾਵੇ ਤਾਂ ਕਿ ਜੋ ਗਰੀਬ ਵਿਅਕਤੀ ਕਰਜ਼ਾ ਚੁੱਕ ਕੇ ਆਪਣੀ ਕੁੜੀ ਦਾ ਵਿਆਹ ਕਰਦਾ ਹੈ ਉਸ ਗਰੀਬ ਨੂੰ ਉਸ ਕਰਜੇ ਦਾ ਵਾਧੂ ਵਿਆਜ ਨਾ ਪਰਨਾ ਪਵੇ ਅਤੇ ਇਸ ਸਕੀਮ ਦਾ ਲਾਭ ਵਿਆਹ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਸਕੀਮ ਦੇ ਪੈਸੇ ਦੇਰੀ ਨਾਲ ਮਿਲਣ ਕਰਕੇ ਮਾਂ ਬਾਪ ਨੂੰ ਕਰਜ਼ੇ ਦਾ ਵਾਧੂ ਵਿਆਜ ਪਰਨਾ ਪੈਂਦਾ ਹੈ ਅਤੇ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਮਹਿੰਗਾਈ ਨੂੰ ਦੇਖਦੇ ਹੋਏ ਇਸ ਸਕੀਮ ਦੀ ਰਾਸ਼ੀ ਨੂੰ ਵੀ ਵਧਾਇਆ ਜਾਵੇ

5
2402 views