ਇਕ ਆਸ਼ਕ ਨੇ ਹੀ ਅਪਣੀ ਸਹੇਲੀ ਦਾ ਬੜੀ ਹੀ ਬੇਰਹਿਮੀ ਨਾਲ ਕੀਤਾ ਕਤਲ ਆਓ ਜਾਣਦੇ ਹਾਂ ਪੂਰੀ ਖਬਰ।
ਲੁਧਿਆਣਾ। ( ਜਤਿੰਦਰ ਸਿੰਘ ) ਲੁਧਿਆਣਾ ਦੇ ਵਿਚ ਪੈਂਦੇ ਦੁੱਗਰੀ ਹਿੰਮਤ ਸਿੰਘ ਨਗਰ ਵਿਚ ਉਦੋ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋ ਇਕ ਆਸ਼ਕ ਨੇ ਹੀ ਅਪਣੀ ਸਹੇਲੀ ਦਾ ਕਤਲ ਕਰ ਦਿੱਤਾ। ਓਸ ਨੇ ਅਪਣੀ ਸਹੇਲੀ ਨੂੰ ਰਿਲੀਫ ਸਪਾ ਸੈਂਟਰ ਵਿਚ ਜਾ ਕੇ ਓਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਲੋਕਾ ਨੇ ਜਲਦੀ ਹੀ ਥਾਣਾ ਦੁੱਗਰੀ ਨੂੰ ਸੂਚਿਤ ਕਰ ਦਿੱਤਾ। ਅਤੇ ਪੁਲਸ ਮੌਕੇ ਤੇ ਹੀ ਪੋਚ ਗਈ। ਅਤੇ ਆਰੋਪੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਸਪਾ ਸੈਂਟਰ ਦੀ ਸੀਸੀਟੀਵੀ ਵੀ ਚੈਕ ਕਰ ਰਹੀ ਹੈ । ਦੱਸੀਆਂ ਜਾ ਰਿਹਾ ਹੈ ਕਿ ਦੋਨਾਂ ਵਿਚ ਗੁੜੇ ਸਬੰਧ ਸਨ। ਲੜਕੀ ਦੀ ਪਹਿਚਾਣ ਅਕਵਿੰਦਰ ਕੌਰ ਵਲੋ ਹੋਈ ਹੈ। ਏਹ ਦੋ ਬੱਚਿਆਂ ਦੀ ਮਾਂ ਹੈ। ਏਹ ਸਿਮਰਨਜੀਤ ਸਿੰਘ ਨਾਲ ਰਹਿੰਦੀ ਸੀ। ਦੱਸੀਆਂ ਜਾ ਰਿਹਾ ਹੈ ਕਿ ਓਸ ਦਾ ਸਿਮਰਨਜੀਤ ਨਾਲ ਇਕ ਸਾਲ ਤੋ ਆਪਸ ਵਿਚ ਵਿਵਾਦ ਚੱਲ ਰਿਹਾ ਸੀ। ਆਰੋਪੀ ਨੇ ਓਸ ਦੀ ਚਾਕੂ ਨਾਲ ਗਰਦਨ ਤੇ ਵਾਰ ਕੀਤਾ। ਜਿਸ ਨਾਲ ਓਸ ਦੀ ਮੌਤ ਹੋ ਗਈ। ਥਾਣਾ ਦੁੱਗਰੀ ਦੇ ਸਭ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਰੋਪੀ ਦਾ ਨਾਮ ਸਿਮਰਨਜੀਤ ਹੈ। ਕਿਸ ਕਾਰਨ ਹੱਤਿਆ ਹੋਈ ਹੈ। ਏਸ ਬਾਰੇ ਆਰੋਪੀ ਤੋ ਪੁੱਛਿਆ ਜਾਣਾ ਹੈ।