logo

ਸ਼੍ਰੋਮਣੀ ਅਕਾਲੀ ਦੀ ਪੁਨਰ ਸੁਰਜੀਤੀ ਨੂੰ ਲੈਕੇ ਲੋਕਾਂ ਚ ਭਾਰੀ ਉਤਸ਼ਾਹ I ਪਿੰਡ ਤੋਲਾਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸ੍ਰ ਅਮਨਵੀਰ ਸਿੰਘ OSD ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਕੇ ਖੁਸ਼ੀ ਇਜਹਾਰ ਕਰਦੇ ਹੋਏ I

ਮਿਤੀ 7/1/25 - (ਜਸਪਾਲ ਫੌਜੀ ਤੋਲਾਵਾਲੀਆ) ਪਿੰਡ ਤੋਲਾਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ (ਅਜੈਬ ਸਿੰਘ ਸਿੱਧੂ, ਨਿਰਮਲ ਸਿੰਘ ਸਾਬਕਾ ਸਰਪੰਚ, ਬਘੇਰਾ ਸਿੰਘ ਨੰਬਰਦਾਰ, ਜਗਰਾਜ ਸਿੰਘ ਜਾਜੀ, ਮਨਧੀਰ ਸਿੰਘ ਗਰੇਵਾਲ, ਕਾਲਾ ਸਿੰਘ) ਸ੍ਰ ਅਮਨਵੀਰ ਸਿੰਘ OSD ਪਰਮਿੰਦਰ ਸਿੰਘ ਢੀਂਡਸਾ ਜੀ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਮੁਹਿੰਮ ਤਹਿਤ ਕਾਪੀਆਂ ਪ੍ਰਾਪਤ ਕਰਦੀ ਹੋਈ I ਸ੍ਰ ਅਜੈਬ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦ੍ਰਿੜ ਇਰਾਦੇ ਨਾਲ ਇਸਤੇ ਕੰਮ ਕਰ ਰਹੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਸਕੇ, ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਆਪ ਸਰਕਾਰ ਨੇ ਬਦਲਾਅ ਦੇ ਨਾਮ ਤੇ ਮੂਰਖ ਬਣਾਇਆ ਹੈ ਤੇ ਹੁਣ ਲੋਕ ਜਾਗ ਚੁੱਕੇ ਹਨ ਤੇ ਉਹ ਦੁਬਾਰਾ ਮੂਰਖ ਨਹੀਂ ਬਣਨਗੇ ਤੇ ਦੁਬਾਰਾ ਆਪਣੇ ਘਰ ਦਾ ਰੁਖ ਕਰਨਗੇ I ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਆਪ ਸਰਕਾਰ ਨੇ ਕਿਸਾਨਾਂ ਨਾਲ ਸਰੇਆਮ ਧੱਕਾ ਕੀਤਾ ਹੈ ਤੇ ਆਪਣੀਆਂ ਤਾਕਤਾਂ ਦਾ ਗਲਤ ਇਸਤੇਮਾਲ ਕਰਕੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਤੱਕ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਤੇ ਸ੍ਰ ਅਜੈਬ ਸਿੰਘ ਸਿੱਧੂ ਨੇ ਦੱਸਿਆ ਕਿ ਅਗਰ ਪੰਜਾਬ ਵਿੱਚ ਕੋਈ ਸਰਕਾਰ ਚੰਗਾ ਕੰਮ ਕਰ ਸਕਦੀ ਹੈ ਤਾਂ ਸੂਬੇ ਦੀ ਇੱਕੋ ਇੱਕ ਪਾਰਟੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਤੇ ਇਹ ਉਹ ਸੂਬਾ ਪਾਰਟੀ ਹੈ ਜੋ ਲੋਕਾਂ ਦੇ ਹਿਤਾਂ ਲਈ ਖੜ੍ਹੀ ਹੈ ਤੇ ਹਮੇਸ਼ਾ ਖੜ੍ਹਦੀ ਰਹੇਗੀ I ਸਾਡੀ ਟੀਮ ਦੀ ਪੂਰੀ-2 ਕੋਸ਼ਿਸ਼ ਹੈ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ I

71
9600 views
  
4 shares