ਅਪਣੇ ਘਰ ਦੇ ਬਾਹਰ ਖੜ੍ਹੇ ਗੁਆਂਢੀ ਨਾਲ ਗੱਲ ਕਰ ਰਹੇ ਸੀ ਉਦੋਂ ਹੀ 10 ਆਰੋਪੀਆਂ ਨੇ ਹਮਲਾ ਕਰ ਦਿੱਤਾ।
ਲੁਧਿਆਣਾ। ( ਜਤਿੰਦਰ ਸਿੰਘ ) ਦੁੱਗਰੀ ਥਾਣਾ ਪੁਲਸ ਨੇ ਘਰ ਦੇ ਬਾਹਰ ਖੜ੍ਹੇ ਗੱਲਬਾਤ ਕਰ ਰਹੇ 10 ਲੋਕਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਏਹ ਮਾਮਲਾ ਐਸ.ਬੀ.ਐਸ ਨਗਰ ਰਿੰਕੂ ਵਰਮਾ ਦੀ ਸ਼ਿਕਾਇਤ ਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਰਿੰਕੂ ਵਰਮਾ ਨੇ ਦੱਸਿਆ ਕਿ ਉਹ ਅਪਣੇ ਘਰ ਦੇ ਬਾਹਰ ਗੁਆਂਢੀ ਸਮਸ਼ੇਰ ਸਿੰਘ ਨਾਲ ਗੱਲਬਾਤ ਕਰ ਰਿਹਾ ਸੀ। ਉਦੋ ਜੀ ਕੁਛ ਆਰੋਪੀਆਂ ਨੇ ਓਸ ਨਾਲ ਪਹਿਲਾ ਗਾਲਾਂ ਕੱਢੀਆਂ ਅਤੇ ਫੇਰ ਓਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਅਤੇ ਆਰੋਪੀਆਂ ਨੇ ਅਪਣੇ ਹੋਰ ਸਾਥੀਆਂ ਨੂੰ ਵੀ ਬੁਲਾਇਆ। ਤੇ ਸਾਰੀਆਂ ਨੇ ਰੱਲ ਕੇ ਓਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੋ ਬਾਅਦ ਉਹ ਰਿੰਕੂ ਵਰਮਾ ਨੂੰ ਗਾਲਾਂ ਕੱਢ ਕੇ ਫਰਾਰ ਹੋ ਗਏ। ਪੁਲਸ ਨੇ ਕਾਰਵਾਈ ਕਰਦਿਆਂ ਕਰਨ,ਪਿਲ ਸ਼ੇਖ ਸਮੇਤ ਅੱਠ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।