logo

ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 134 ਵਾਂ ਅਵਤਾਰ ਦਿਵਸ ਪਿੰਡ ਬਹਿਰਾਮ ਸ਼ਰਿਸ਼ਤਾ ਵਿਖੇ ਬੜੀ ਹੁ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਭਗਵਾਨ ਵਾਲਮੀਕਿ ਸੇਵਾ ਸੰਮਤੀ ਰਜਿ.ਜਲੰਧਰ ਵਲੋਂ ਮਨਾਇਆ ਗਿਆ

ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਮੁੱਕਤੀ ਦਾਤਾ, ਭਾਰਤ ਰਤਨ,ਯੁੱਗ ਪੁਰਸ਼ ,ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 134 ਵਾਂ ਅਵਤਾਰ ਦਿਵਸ ਪਿੰਡ ਬਹਿਰਾਮ ਸ਼ਰਿਸ਼ਤਾ ਵਿਖੇ ਬੜੀ ਹੁ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਭਗਵਾਨ ਵਾਲਮੀਕਿ ਸੇਵਾ ਸੰਮਤੀ ਰਜਿ.ਜਲੰਧਰ ਵਲੋਂ ਮਨਾਇਆ ਗਿਆ । ਜਿਸ ਵਿੱਚ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੀ ਤੇ ਸਮੂਹ ਪੰਚਾਇਤ, ਮਨੇਹਰ ਸੋਨੀ (ਚੇਅਰਮੈਨ ਲੇਬਰ ਦੋਆਬਾ ਜੋਨ),ਯੂਥ ਪ੍ਧਾਨ ਦੇਵੀ ਦਿਆਲ, ਐਡਵੋਕੇਟ ਵਰਿੰਦਰ ਗਿੱਲ ਕੇਵਲ ਕ੍ਰਿਸ਼ਨ ਅਰੋੜਾ ਤੇ ਪਿੱਡ ਦੀਆਂ ਮਹਾਨ ਸ਼ਖਸ਼ੀਅਤਾਂ ਵਲੋਂ ਬਾਬਾ ਸਾਹਿਬ ਦੀ ਪਾਵਨ ਮੂਰਤੀ ਨੂੰ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ।ਇਸ ਮੌਕੇ ਚੇਅਰਮੈਨ ਮਨੋਹਰ ਸੋਨੀ ਵਲੋਂ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਅਤੇ ਅਣਥੱਕ ਸੰਘਰਸ਼ ਅਤੇ ਆਥਾਹ ਗਿਆਨ ਹਾਸਿਲ ਕਰਕੇ ਭਾਰਤ ਦੇ ਸੰਵਿਧਾਨ ਦੀ ਰਚਨਾਂ ਤੋਂ ਲੈ ਕੇ ,ਭਾਰਤ ਦੇ ਉਜਵਲ ਨਿਰਮਾਣ ਦੇ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਪ੍ਤੀ ਪਹੁੰਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ।ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਜੀ ਵਲੋਂ ਬਾਬਾ ਸਾਹਿਬ ਦੇ ਇਸ ਚੌਂਕ ਨੂੰ ਹੋਰ ਵੀ ਸੋਹਣਾ ਬਣਾਉਣ ਦਾ ਭਰੋਸਾ ਦਿੱਤਾ ਗਿਆ ।ਯੂਥ ਪ੍ਧਾਨਦੇਵੀ ਦਿਆਲ ਜੀ ਵਲੋਂ ਆਈਆਂ ਸੰਗਤਾਂ ਅਤੇ ਸ਼ਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਮਠਿਆਈਆਂ ਅਤੇ ਚਾਹ ਦੇ ਲੰਗਰ ਆਤੁੱਟ ਵਰਤਾਏ ਗਏ ।ਇਸ ਮੌਕੇ ਸੂਬੇਦਾਰ ਮਨਜੀਤ ਸਿੰਘ,ਬਾਬਾ ਸਤਨਾਮ ਜੀ ,ਸਾਬਕਾ ਸਰਪੰਚ ਬਾਲਕ੍ਰਿਸ਼ਨ ਜੀ, ਮਹਿੰਦਰ ਪਾਲ (ਸਾਬਕਾ ਸੰਮਤੀ ਮੈਬਰ) ,ਜੀਤ ਰਾਮ ਸਹੋਤਾ, ਮਨਦੀਪ ਅਰੋੜਾ, ਮਾਸਟਰ ਅਵਤਾਰ ਸਿੰਘ, ਵਿਨੋਦ ਕੁਮਾਰ ਪੰਚ, ਅਮਰਜੀਤ ਥਾਪਰ ਪੰਚ, ਗੁਰਚਰਨ ਗਿੱਲ ਉਮਿਤ, ਸਾਹਿਲ, ਪੂਰਨਪ੍ਰੀਤ , ਬਲਵੀਰ ਕੁਮਾਰ, ਹਰਮਨ, ਕੌਸ਼ਿਲ ਸਹੋਤਾ ਆਦਿ ਨੇ ਵਿਸ਼ੇਸ਼ ਸਹਿਯੋਗ ਕੀਤਾ

17
1231 views