
ਸਹਾਰਾ ਕਲੱਬ ਸਮਾਣਾ ਵੱਲੋਂ ਤਿੰਨ ਨਵੇਂ ਪ੍ਰੋਜੈਕਟਾਂ ਐਮਬੂਲੈਂਸ ਸੇਵਾ, ਦੰਦਾਂ ਦਾ ਹਸਪਤਾਲ ਅਤੇ ਫਿਜੀਓਥਰੈਪੀ ਦੀ ਸ਼ੁਰੂਆਤ ਕੀਤੀ ਗਈ
ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਅੱਜ ਸਹਾਰਾ ਕਲੱਬ ਸਮਾਣਾ ਵੱਲੋਂ ਤਿੰਨ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਐਂਬੂਲੈਂਸ ਸੇਵਾ ਜੋ ਕਿ ਲਾਲਾ ਗੋਬਿੰਦ ਰਾਮ ਸਚਦੇਵਾ ਦੀ ਯਾਦ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਸਚਦੇਵਾ ਅਤੇ ਉਨ੍ਹਾਂ ਪਰਿਵਾਰ ਵਲੋ ਭੇਂਟ ਕੀਤੀ ਗਈ ਅਤੇ ਇਸ ਦੇ ਨਾਲ ਹੀ ਦੰਦਾ ਦਾ ਹਸਪਤਾਲ਼, ਫਿਜ਼ਿਓਥਰੈਪੀ ਦੀ ਸ਼ੁਰੂਆਤ ਕੀਤੀ ਗਈ ਇਸ ਉਦਘਾਟਨ ਸਮਾਰੋਹ ਦੇ ਸਮੇਂ ਸ੍ਰ. ਚੇਤਨ ਸਿੰਘ ਜੌੜਾ ਮਾਜਰਾ ਐਮ ਐਲ ਏ ਸਮਾਣਾ (ਸਾਬਕਾ ਕੈਬਿਨੇਟ ਮੰਤਰੀ ਪੰਜਾਬ), ਮਦਨ ਮਿੱਤਲ ਪ੍ਰਧਾਨ ਅਗਰਵਾਲ ਧਰਮਸ਼ਾਲਾ ਸਮਾਣਾ, ਮਹਿਲਾ ਵਿੰਗ ਆਪ ਪਾਰਟੀ ਦੀ ਪ੍ਰਧਾਨ ਸੁਨੈਨਾ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਸ਼੍ਰੀ ਗਿਆਨ ਚੰਦ ਕਟਾਰੀਆ ਕੌਮੀ ਪ੍ਰਧਾਨ ਬਹਾਵਲਪੁਰ ਸਮਾਜ, ਜਗਦੀਸ਼ ਜਗ੍ਹਾ ਰਾਜਪੁਰਾ, ਮਾਰਕਿਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗਜੂ ਮਾਜਰਾ , ਡਾ ਕੇ ਕੇ ਜੌਹਰੀ, ਯਸ਼ਪਾਲ ਸਿੰਗਲਾ, ਧਰਮਪਾਲ ਨਾਹਰ ਐਮ ਸੀ, ਬ੍ਰਾਹਮਣ ਸਭਾ ਪ੍ਰਧਾਨ ਧਰਮਪਾਲ ਜੋਸ਼ੀ, ਮਹਾਸਚਿਵ ਲੈਕਚਰਾਰ ਸੁਸ਼ੀਲ ਸ਼ਰਮਾ, ਅਸ਼ਵਨੀ ਕੁਮਾਰ, ਬੀਪੀਓ ਗੁਰਪ੍ਰੀਤ ਸਿੰਘ ਗੋਲਡੀ, ਪਰਦੀਪ ਅਨੇਜਾ, ਧਰਮਪਾਲ ਜੀ ਅਤੇ ਸਮੂਹ ਸਮਾਨਾ ਪੱਤਰਕਾਰ ਭਾਈਚਾਰਾ ਅਤੇ ਹੋਰ ਮੰਨੇ ਪਰਮੰਨੇ ਸਮਾਨਾ ਨਿਵਾਸੀਆ ਤੋ ਇਲਾਵਾ ਸਹਾਰਾ ਕਲੱਬ ਦੀ ਸਮੂਹ ਟੀਮ ਮੰਬਰਜ਼ ਹਾਜ਼ਿਰ ਸਨ