logo

ਘੁਮਾਣ ਚ ਹੋਈ ਨਿਵੇਕਲੀ ਕਿਸਮ ਦੀ ਚੋਰੀ

ਘੁਮਾਣ(ਗੁਰਦਾਸਪੁਰ) ਕਲ ਚਿੱਟੇ ਦਿਨ ਗਿਆਰਾਂ ਵਜੇ 3 ਚੋਰ ਵੈਨ ਵਿੱਚ ਆ ਕੇ ਬਜਾਰ ਚ ਉਤਰ ਕੇ ਜੰਬਾ ਸਵੀਟਸ ਦੇ ਸਾਹਮਣੇ ਵਾਲੀ ਗਲੀ ਚ ਵੜ ਗਏ । ਉਹਨਾਂ ਨੇ ਕੁਲਵਿੰਦਰ ਸਿੰਘ ਦੇ ਘਰ ਦਾ ਬੂਹਾ ਖੜਕਾਇਆ ਤੇ ਘਰ ਚ ਮੌਜੂਦ ਮਾਤਾ ਨੂੰ ਕਿਹਾ ਕਿ ਉਹ ਪਿੰਗਲਵਾੜੇ ਤੋਂ ਆਏ ਹਨ,ਘਰ ਚ ਪੁਰਾਣੇ ਕਪੜੇ ਹਨ ਤਾਂ ਦਾਨ ਕਰ ਦਿਉ।ਕਲੀ ਮਾਤਾ ਨੂੰ ਘਰ ਚ ਦੇਖ ਉਹ ਮਾਤਾ ਨੂੰ ਕੋਈ ਬੂਟੀ ਸੁੰਘਾ ਕੇ ਬੇਹੋਸ਼ ਕਰ ਦਿੰਦੇ ਹਨ ਅਤੇ ਘਰ ਦੇ ਕੀਮਤੀ ਸਮਾਨ ਅਤੇ ਘਰ ਚ ਰੱਖੀ ਨਕਦੀ 33000/-ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ।ਪੁਲਸ ਨੇ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਹੇਠਾਂ ਦੇਖੋ: ਘਰ ਦੇ ਮਾਲਕ ਅਤੇ ਕਥਿਤ ਚੋਰਾਂ ਦੀਆਂ ਸੀ ਸੀ ਟੀ ਵੀ ਕੈਮਰੇ ਚੋਂ ਲਈਆਂ ਫੋਟੋਆਂ ।

31
1359 views