
ਪਹਿਲਗਾਮ ਕਤਲੇਆਮ ਵੀ ਓਹੋ ਜਿਹੇ ਮਹੌਲ ਵਿਚ ਹੋਇਆ ਜਿਹੇ ਜਿਹੇ ਮਹੌਲ ਵਿਚ ਚਿਠੀ ਸਿੰਘ ਪੁਰਾ ਕਤਲੇਆਮ ਹੋਇਆ ਸੀ
ਕਸ਼ਮੀਰ ਵਿਚ ਮਾਰੇ ਗਏ ਬੰਦੇ ਬੇਦੋਸ਼ੇ ਹਨ ਪਰ ਚਿਠੀ ਸਿੰਘ ਪੁਰਾ ਵਿਚ ਮਾਰੇ ਗਏ ਬੰਦੇ ਕਿਹੜਾ ਖੂੰਨੀ ਦਰਿੰਦੇ ਸਨ?ਜਿਹੜੇ ਲੋਕ ਪਹਿਲਗਾਮ ਹਮਲੇ ਮਗਰੋ ਵਿਰਲਾਪ ਕਰ ਰਹੇ ਨੇ ਇਹ ਚਿਠੀ ਸਿੰਘ ਪੁਰਾ ਕਤਲੇਆਮ ਮੌਕੇ ਖਾਮੋਸ਼ ਰਹੇ ਤੇ ਹੁਣ ਤੱਕ ਕਦੇ ਨਹੀ ਕਿਹਾ ਕਿ ਦੋਸ਼ੀਆਂ ਨੂੰ ਦਿੱਲੀ ਦੇ ਇੰਡੀਆ ਗੇਟ ਕੋਲ ਸ਼ਰੇਆਮ ਫਾਹੇ ਟੰਗਿਆ ਜਾਵੇ।ਕੀ ਚਿਠੀ ਸਿੰਘ ਪੁਰਾ ਵਿਚ ਮਰਨ ਵਾਲਿਆਂ ਦੀ ਜਾਨ ਪਹਿਲਗਾਮ ਵਿਚ ਮਰਨ ਵਾਲਿਆਂ ਨਾਲੋ" ਘੱਟ ਕੀਮਤੀ" ਸੀ?ਪਹਿਲਗਾਮ ਕਤਲੇਆਮ ਵੀ ਓਹੋ ਜਿਹੇ ਮਹੌਲ ਵਿਚ ਹੋਇਆ ਜਿਹੇ ਜਿਹੇ ਮਹੌਲ ਵਿਚ ਚਿਠੀ ਸਿੰਘ ਪੁਰਾ ਕਤਲੇਆਮ ਹੋਇਆ ਸੀ ਓਦੋ ਵੀ ਅਮਰੀਕਾ ਤੋ ਸਾਹਬ ਆਏ ਸੀ,ਹੁਣ ਵੀ ਅਮਰੀਕਾ ਤੋ ਸਾਹਬ ਆਏ ਸੀ।ਓਦੋ ਵੀ ਭਾਰਤ ਨੇ ਅਮਰੀਕਾ ਨੂੰ ਦਿਖਾਇਆ ਕਿ ਅਸੀ ਅਤਵਾਦ ਤੋਂ ਪੀੜਤ ਹਾਂ ਹੁਣ ਵੀ ਇਹੀ ਹਾਲ ਹੈ।ਓਦੋ ਅਮਰੀਕੀ ਸਾਹਬ ਨੇ ਕਿਹਾ ਸੀ ਕਿ ਜੇ ਮੈ ਭਾਰਤ ਨਾ ਜਾਂਦਾ ਤਾਂ ਸ਼ਾਇਦ ਓਹ ਲੋਕ ਨਾ ਮਰਦੇ ਜਿਹੜੇ ਚਿਠੀ ਸਿੰਘ ਪੁਰਾ ਵਿਚ ਮਰ ਗਏ। ਹੁਣ ਵਾਲੇ ਅਮਰੀਕੀ ਸਾਹਬ ਵੀ ਕੁਛ ਇਹੋ ਜਿਹਾ ਕਹਿ ਦੇਣਗੇ। ਪਰ ਨਾ ਓਹ ਕਦੇ ਵਾਪਸ ਮੁੜੇ ਨੇ ਜਿਹੜੇ ਚਿਠੀ ਸਿੰਘਪੁਰੇ ਮਾਰੇ ਗਏ ਤੇ ਨਾ ਹੁਣ ਮਾਰੇ ਗਏ ਮੁੜਨੇ ਨੇ।
ਭਗਵਾ ਬਿਰਗੇਡ, ਗੋਦੀ ਮੀਡੀਆ ਨਿਹਾਲ ਹੋਇਆ ਪਿਆ।ਸਾਰੇ ਭਾਰਤ ਦੇ ਹਿੰਦੂਆ ਨੂੰ ਸਮਝਾਇਆ ਜਾ ਰਿਹਾ ਕਿ ਮੋਦੀ ਸਾਹਬ ਮਹਾਨ ਨੇ,ਜੇ ਓਨਾ ਦੀ ਛਤਰਛਾਇਆ ਨਾ ਰਹੇ ਤਾਂ ਪਹਿਲਗਾਮ ਵਾਂਗ ਆਪਣੇ ਘਰਾਂ ਵਿਚ ਹਮਲੇ ਹੋਣਗੇ।ਸੋ ਮੋਦੀ ਸਰਕਾਰ ਜਿੰਦਾਬਾਦ ਕਹੋ।ਕਸ਼ਮੀਰੀ ਅਤਵਾਦ ਦਾ ਹਊਆ ਸਾਰੇ ਭਾਰਤ ਵਿਚ ਵੋਟਾਂ ਦੇ ਧਰੂਵੀਕਰਨ ਨਾਲੋ ਵੀ ਅਗਾਂਹ ਹਿੰਦੂਆ ਨੂੰ ਇਕਜੁੱਟ ਕਰਕੇ ਭਾਰਤੀ ਮੁਸਲਮਾਨਾਂ ਖਿਲਾਫ ਲਾਮਬੰਦ ਕਰਦਾ ਹੈ।ਵਕਫ ਸੋਧ ਕਾਨੂੰਨ ਦੇ ਵਿਰੋਧ ਵਿਚ ਸਰਗਰਮ ਮੁਸਲਮਾਨ ਡਰਾਉਣ ਲਈ ਪਹਿਲਗਾਮ ਘਟਨਾ ਮਗਰੋ ਬਣਿਆ ਮਹੌਲ ਕਾਰਗਰ ਹੈ।
ਹਿਮਾਚਲ ਵਿਚ ਤਿਰਸਕਾਰ ਮਗਰੋ ਜਿਹੜੇ ਸੈਲਾਨੀ ਕਸ਼ਮੀਰ ਦੇ ਗੁਣ ਗਾ ਰਹੇ ਸੀ ਉਨਾ ਨੂੰ ਵੀ ਸਮਝਾ ਦਿਤਾ ਗਿਆ ਹੈ ਕਿ ਇਥੇ ਵੀ ਜਾਨ ਦਾ ਖਤਰਾ ਹੈ।ਇਹ ਹਮਲਾ ਕਸ਼ਮੀਰੀ ਲੋਕਾਂ ਦਾ ਜਾਂ ਕਸ਼ਮੀਰ ਦੀ ਆਜਾਦੀ ਦੇ ਸੰਘਰਸ਼ ਦਾ ਫਾਇਦਾ ਕਰੇ ਜਾਂ ਨਾ ਕਰੇ ਪਰ ਭਗਵੇ ਬਿਰਗੇਡ/ਮੋਦੀ ਸਰਕਾਰ ਤੇ ਗੋਦੀ ਮੀਡੀਆ ਦੇ ਲਈ ਸੌ ਪ੍ਰਤੀਸ਼ਤ ਫਾਇਦੇਮੰਦ ਹੈ।ਜੇ ਕੋਈ ਮੋਦੀ ਤੰਤਰ ਦੇ ਉਲਟ ਗਲ ਕਰੇਗਾ ਓਹ ਦੇਸ਼ਧਰੋਹੀ ਹੋਵੇਗਾ ਸੋ ਕੋਈ ਵੀ ਸਵਾਲ ਪੁਛੇ ਬਗੈਰ ਹਮਲੇ ਦੀ ਨਿੰਦਿਆ ਕਰੋ।
ਜਿਵੇ ਪਾਰਲੀਮੈਂਟ ਉਤੇ ਹਮਲੇ ਦੀ ਅਸਲ ਸਾਜਿਸ਼ ਬਾਰੇ ਕਦੇ ਕਿਸੇ ਨੇ ਸਵਾਲ ਨਹੀ ਸੀ ਕੀਤਾ ,ਜਿਵੇ ਪੁਲਵਾਮਾ ਹਮਲੇ ਬਾਰੇ ਕੋਈ ਸਵਾਲ ਨਹੀ ਸੀ ਪੁਛਿਆ,ਉਵੇ ਚਾਹੇ ਸੌ ਖਦਸ਼ੇ ਹੋਣ ਕਿ ਪਹਿਲਗਾਮ ਹਮਲੇ ਕਿਤੇ ਚਿਠੀ ਸਿੰਘ ਪੁਰਾ ਕਾਂਡ ਦੇ ਹੀ ਦੁਹਰਾਅ ਤਾਂ ਨਹੀ,ਪਰ ਬੋਲੋ ਨਾ।ਜਦ ਡੀ ਐਸ ਪੀ ਦਵਿੰਦਰ ਸਿੰਘ ਨੇ ਹਥਿਆਰਬੰਦ ਕਸ਼ਮੀਰੀਆਂ ਸਮੇਤ ਸੁਰਖਿਆ ਦਸਤਿਆਂ ਨੇ ਘੇਰ ਲਿਆ ਸੀ ਤਾਂ ਓਹਨੇ ਬੜਾ ਰੌਲਾ ਪਾਇਆ ਕਿ ਸਰ ਕਾਹਤੋ ਏਜੰਸੀਆਂ ਦੇ ਖੇਡ ਖਰਾਬ ਕਰ ਰਹੇ ਹੋਂ ਪਰ ਖੇਡ ਖਰਾਬ ਹੋ ਈ ਗਈ ਸੀ।
ਕਾਸ਼ ਕਸ਼ਮੀਰ ਵਿਚ ਖੇਡ ਖਰਾਬ ਹੁੰਦੀ ਰਹੇ ਤੇ ਬੇਦੋਸ਼ੇ ਬਚਦੇ ਰਹਿਣ।
ਮਗਰ ਹਮ ਚੁਪ ਰਹੇਂਗੇ।