logo

ਸ਼ਹੀਦ ਕਮਾਂਡਰ ਰਘਬੀਰ ਸਿੰਘ ਸਠਿਆਲਾ ਦੀ ਅੱਜ ਬਰਸੀ ਤੇ ਵਿਸ਼ੇਸ਼ ਰਿਪੋਰਟ।

ਘੁਮਾਣ(ਤਰਲੋਕ ਸਿੰਘ ਕਲਸੀ)
ਸ਼ਹੀਦੋਂ ਕੀ ਚਿਤਾਓੰ ਪਰ ਲਗੇਂਗੇ ਹਰ ਬਰਸ ਮੇਲੇ।ਵਤਨ ਪੇ ਮਿੱਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਂ ਹੋਗਾ।
ਅੱਜ ਦੇ ਦਿਨ 24 ਅਪਰੈਲ 2017 ਨੂੰ ਸੁਕਮਾ (ਛਤੀਸਗੜ)ਸੀ ਆਰ ਪੀ ਐੱਫ ਚ ਤੈਨਾਤ ਕੰਮਾਂਡਰ ਰਘਬੀਰ ਸਿੰਘ(ਸਠਿਆਲਾ) 25 ਜਵਾਨਾਂ ਸਮੇਤ ਆਤੰਕਵਾਦੀਆਂ ਨਾਲ ਆਮੋ ਸਾਹਮਣੇ ਹੋਏ ਮੁਕਾਬਲੇ ਚ ਸ਼ਹੀਦ ਹੋ ਗੲਏ ਸਨ।ਅੱਜ ਗੁਰਦਵਾਰਾ ਨਾਨਕਸਰ ਸਾਹਿਬ ਵਿਖੇ ਸ਼ਹੀਦ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦਿਆਂ ਇਲਾਹੀ ਬਾਣੀ ਦੇ ਭੋਗ ਪਾਏ ਗਏ। ਵਿਰਾਗਮਈ ਕੀਰਤਨ ਅਤੇ ਅਰਦਾਸ ਦੇ ਉਪਰੰਤ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਸ਼ਹੀਦ ਦੀ ਸੁੱਪਤਨੀ ਬੀਬੀ ਬਲਜੀਤ ਕੌਰ,ਬੇਟੇ ਤਹਿਸੀਲਦਾਰ ਅੰਮਰਤਪਾਲ ਸਿੰਘ ਵੱਲੋਂ ਸਥਾਨਿਕ ਸਕੂਲ ਦੇ ਕੁਝ ਹੋਣਹਾਰ ਵਿਦਿਅਆਰਥੀਆਂ ਤੇ ਵਿਦਿਆਰਥਣਾਂ ਨੂੰ ਨੱਕਦ ਇਨਾਮਾਂ ਨਾਲ ਨਿਵਾਜਿਆ ਗਿਆ।ਕੜਾਹ ਪਰਸ਼ਾਦ ਦੀ ਦੇਗ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ।ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਆਗੂ ਪਰਮਜੀਤ ਸਿੰਘ ਕਲਸੀ,ਸਰਵਣ ਸਿੰਘ ਕਲਸੀ,ਕਸ਼ਮੀਰ ਸਿੰਘ ਕਲਸੀ,ਇੰਜੀ: ਤਰਲੋਕ ਸਿੰਘ ਕਲਸੀ ,ਦਿਆਲ ਸਿੰਘ ਕਲਸੀ ਸਮੇਤ ਸਠਿਆਲਾ ਦੇ ਤਿੰਨ ਸਰਪੰਚਾਂ ਅਤੇ ਸਾਰੇ ਨੰਬਰਦਾਰ,ਸਾਧ ਸੰਗਤਾਂ ਨੇ ਸ਼ਿਰਕਤ ਕੀਤੀ।

45
2363 views