
ਅੱਜ ਮਿਤੀ 25/04/2025 ਨੂੰ ਸੀਨੀਅਰ ਮੈਡੀਕਲ ਅਫਸਰ ਰਾਜੂ ਚੌਹਾਨ ਜੀ ਸੀ.ਐੱਚ. ਸੀ. ਮਮਦੋਟ ਅਤੇ ਡਾਕਟਰ ਰੇਖਾ ਭੱਠੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਸੈਂਟਰ ਮਹਿਮਾ ਦੇ ਅਧੀਨ ਆਉਂਦੇ ਪਿੰਡ ਮਹਿਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਮਲੇਰੀਆ ਦਿਵਸ ਮਣਾਇਆ ਗਿਆ। ਇਸ ਮੌਕੇ ਪਵਨ ਕੁਮਾਰ ਐਮ.ਪੀ.ਐਚ.ਡਬਲਯੂ. ਤੇ ਪ੍ਰੇਮ ਸਿੰਘ ਸੀ.ਐੱਚ.ਓ. ਵਲੋ ਬੱਚਿਆਂ ਨੂੰ ਮਲੇਰੀਆ ਤੋਂ ਬਚਾਓ ਬਾਰੇ ,ਮਲੇਰੀਆ ਦੇ ਲੱਛਣਾਂ ਬਾਰੇ ਜਾਨਕਾਰੀ ਦਿੱਤੀ ਗਈ।
ਅੱਜ ਮਿਤੀ 25/04/2025 ਨੂੰ ਸੀਨੀਅਰ ਮੈਡੀਕਲ ਅਫਸਰ ਰਾਜੂ ਚੌਹਾਨ ਜੀ ਸੀ.ਐੱਚ. ਸੀ. ਮਮਦੋਟ ਅਤੇ ਡਾਕਟਰ ਰੇਖਾ ਭੱਠੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਸੈਂਟਰ ਮਹਿਮਾ ਦੇ ਅਧੀਨ ਆਉਂਦੇ ਪਿੰਡ ਮਹਿਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਮਲੇਰੀਆ ਦਿਵਸ ਮਣਾਇਆ ਗਿਆ। ਇਸ ਮੌਕੇ ਪਵਨ ਕੁਮਾਰ ਐਮ.ਪੀ.ਐਚ.ਡਬਲਯੂ. ਤੇ ਪ੍ਰੇਮ ਸਿੰਘ ਸੀ.ਐੱਚ.ਓ. ਵਲੋ ਬੱਚਿਆਂ ਨੂੰ ਮਲੇਰੀਆ ਤੋਂ ਬਚਾਓ ਬਾਰੇ ,ਮਲੇਰੀਆ ਦੇ ਲੱਛਣਾਂ ਬਾਰੇ ਜਾਨਕਾਰੀ ਦਿੱਤੀ ਗਈ। ਜਿਵੇਂ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਘਰਾਂ ਵਿੱਚ ਰੱਖਿਆ ਫ੍ਰਿਜਾ ਦੀਆਂ ਟਰੇਆਂ, ਕੂਲਰ, ਗਮਲੇ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ।ਮੱਛਰਾਂ ਤੋਂ ਬਚਣ ਲਈ ਮਛਰਦਾਨੀ ਦੀ ਵਰਤੋਂ ਕਰੋ,ਪੂਰੇ ਬਾਜੁ ਵਾਲ਼ੇ ਕਪੜੇ ਪਾਓ।ਬੁਖਾਰ ਹੋਣ ਤੇ ਨੇੜੇ ਦੀ ਡਿਸਪੈਂਸਰੀ ਦੇ ਸਟਾਫ ਨਾਲ ਸੰਪਰਕ ਕਰੋ। ਬੁਖਾਰ ਹੋਣ ਤੇ ਮਲੇਰੀਆ ਦਾ ਟੈਸਟ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਵਿੱਚ ਕਰਵਾਓ।ਇਸ ਮੌਕੇ ਹਰਪ੍ਰੀਤ ਕੌਰ ਐਮ. ਪੀ. ਐੱਚ. ਡਬਲਯੂ., ਆਸ਼ਾ ਵਰਕਰ ਬਲਜਿੰਦਰ ਕੌਰ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਸਰਬਜੀਤ ਕੌਰ ਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਵੀ ਮੌਜੂਦ ਸੀ।