
ਪੁਲਵਾਮਾ ਹਮਲੇ ਦੇ ਵਿਰੋਧ ’ਚ ਅੰਮ੍ਰਿਤਸਰ ’ਚ ਨਮੋ ਨਮੋ ਮੋਰਚਾ ਵੱਲੋਂ ਪਾਕਿਸਤਾਨ ਦਾ ਝੰਡਾ ਸਾੜਿਆ ਗਿਆ
ਅੰਮ੍ਰਿਤਸਰ, 27 ਅਪਰੈਲ 2025
ਨਮੋ ਨਮੋ ਮੋਰਚਾ ਭਾਰਤ ਵੱਲੋਂ ਪੰਜਾਬ ਪ੍ਰਧਾਨ ਪ੍ਰਵੀਨ ਦੱਤਾ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਦੇ ਚਟੀਵਿੰਡ ਨੇਹਰ ’ਤੇ ਪੁਲਵਾਮਾ ਹਮਲੇ ਦੇ ਵਿਰੋਧ ’ਚ ਪਾਕਿਸਤਾਨ ਦਾ ਝੰਡਾ ਸਾੜ ਕੇ ਆਪਣਾ ਗੁੱਸਾ ਜਤਾਇਆ ਗਿਆ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਚੱਲਿਆ, ਜਿਸ ਦੌਰਾਨ ਭਾਰਤੀ ਜਵਾਨਾਂ ਦੇ ਵਿਰੁੱਧ ਕੀਤੇ ਗਏ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ।
ਇਸ ਵਿਰੋਧ ਪ੍ਰਦਰਸ਼ਨ ਵਿੱਚ ਲਲਿਤ ਕੁਮਾਰ (ਪੰਜਾਬ ਸਟੇਟ ਇੰਚਾਰਜ), ਸਨੀ ਸਹੋਤਾ (ਪੰਜਾਬ ਯੂਥ ਇੰਚਾਰਜ), ਨੈਂਸੀ (ਅੰਮ੍ਰਿਤਸਰ ਮਹਿਲਾ ਮੋਰਚਾ ਇੰਚਾਰਜ), ਸੋਨੂ (ਅੰਮ੍ਰਿਤਸਰ ਹਲਕਾ ਸਾਊਥ ਇੰਚਾਰਜ), ਰਾਮ ਸਿੰਘ (ਹਲਕਾ ਸੁਲਤਾਨਵਿੰਡ ਅੰਮ੍ਰਿਤਸਰ ਇੰਚਾਰਜ), ਹਰਸ਼, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਕਿਰਨ ਦੱਤਾ, ਪ੍ਰਵੀਨ ਸ਼ਰਮਾ, ਰਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਕਈ ਹੋਰ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ਤੇ ਪ੍ਰਧਾਨ ਪ੍ਰਵੀਨ ਦੱਤਾ ਨੇ ਕਿਹਾ ਕਿ ਪੁਲਵਾਮਾ ਹਮਲਾ ਭਾਰਤ ਦੀ ਅਖੰਡਤਾ ਤੇ ਭਾਈਚਾਰੇ ਉੱਤੇ ਇੱਕ ਕਾਤਿਲਾਨਾ ਹਮਲਾ ਸੀ, ਜਿਸ ਦੀ ਕਦੇ ਵੀ ਭੁੱਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਦਹਿਸ਼ਤਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਮੋ ਨਮੋ ਮੋਰਚਾ ਦੇ ਜ਼ਰੀਏ ਅਜਿਹੇ ਹਮਲਿਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ।