logo

ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਲੜਕੀਆਂ ਨੂੰ ਦਿੱਤੀਆਂ ਸਲਾਈ ਮਸ਼ੀਨਾਂ

ਸੰਦੀਪ ਸ਼ਾਟ ਨਿਊਜ਼ ਕੁਰਾਲੀ,,,ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਸਿਲਾਈ ਕਢਾਈ ਦਾ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਦਿੱਤੀਆਂ ਸਲਾਈ ਮਸ਼ੀਨਾਂ
ਕੁਰਾਲੀ:-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਿੰਡ ਪਡਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਏ ਗਏ।ਇਸ ਮੌਕੇ ਉੱਘੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਇਸ ਸਾਲਾਨਾ ਸਮਾਰੋਹ ਵਿੱਚ ਹਾਜ਼ਰੀ ਭਰੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਨੇ ਦੱਸਿਆ ਕਿ ਇਸ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਕੋਰਸਾਂ ਦੇ ਵਿੱਚ ਚੰਗੇ ਨੰਬਰਾਂ ਨਾਲ ਪ੍ਰੀਖਿਆ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਲਾਈ ਕਢਾਈ ਦਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਚੇਅਰਮੈਨ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਗੁਰਪ੍ਰਤਾਪ ਸਿੰਘ ਪਡਿਆਲਾ ਨੇ ਗੱਲਬਾਤ ਕਰਦਿੱਆਂ ਦੱਸਿਆ ਕਿ ਉਨਾਂ ਦੇ ਸਤਿਕਾਰਯੋਗ ਨਾਨਾ ਸਵ.ਸਰਦਾਰ ਬਚਿੱਤਰ ਸਿੰਘ (ਸਾਬਕਾ ਵਿਧਾਇਕ ਖਰੜ) ਜੀ ਵੱਲੋਂ ਇਸ ਕਾਲਜ ਦਾ ਨਿਰਮਾਣ ਕਰਵਾਇਆ ਗਿਆ ਸੀ। ਤਾਂ ਜੋ ਕਿ ਤਾਂ ਜੋ ਕਿ ਹਰ ਇੱਕ ਪਰਿਵਾਰ ਦੀ ਧੀ ਉੱਚੀ ਸਿੱਖਿਆ ਪ੍ਰਾਪਤ ਕਰ ਸਕੇ। ਸੋ ਉਸੇ ਸੋਚ ਤੇ ਪਹਿਰਾ ਦਿੰਦੇ ਹੋਏ ਅੱਜ ਵੀ ਇਹ ਸੇਵਾ ਨਿਰੰਤਰ ਜਾਰੀ ਹੈ।ਉਹਨਾਂ ਦੱਸਿਆ ਕਿ ਤਜਰਬੇਕਾਰ ਪ੍ਰੋਫੈਸਰਾਂ ਦੀ ਦੇਖ-ਰੇਖ ਵਿੱਚ ਵੱਖ-ਵੱਖ ਤਰਹਾਂ ਦੇ ਕੋਰਸ ਕਰਵਾਏ ਜਾਂਦੇ ਹਨ। ਸ. ਪਡਿਆਲਾ ਨੇ ਦਸਿਆ ਕਿ ਹੁਣ ਵੱਖ-ਵੱਖ ਕੋਰਸਾਂ ਦੇ ਅਗਲੇ ਸੈਸ਼ਨ ਦੇ ਲਈ ਦਾਖਲੇ ਖੁੱਲ ਚੁੱਕੇ ਹਨ। ਉਹਨਾਂ ਇਲਾਕੇ ਦੇ ਮਾਪਿਆਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਚੜ ਕੇ ਆਪਣੀਆਂ ਧੀਆਂ ਨੂੰ ਕਾਲਜ ਵਿੱਚ ਦਾਖਲ ਕਰਵਾਓ ਤਾਂ ਜੋ ਕਿ ਉਹ ਉੱਚ ਸਿੱਖਿਆ ਲੈ ਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ।ਉਹਨਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਕਾਲਜ ਪਡਿਆਲਾ ਵਿਖੇ ਕਰਵਾਏ ਜਾ ਰਹੇ ਇਹਨਾਂ ਵੱਖ ਵੱਖ ਕੋਰਸਾਂ ਦੇ ਲਈ ਸਿਰਫ ਨਾ ਮਾਤਰ ਫੀਸ ਹੀ ਵਸੂਲੀ ਜਾ ਰਹੀ ਹੈ।ਇਸਦੇ ਨਾਲ ਹੀ ਉਹਨਾਂ ਮਾਪਿਆਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਇਸ ਕਾਲਜ ਵਿੱਚ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਹਨ। ਇਸ ਲਈ ਬੇਫਿਕਰ ਹੋ ਕੇ ਵੱਧ ਤੋਂ ਵੱਧ ਧੀਆਂ ਦੇ ਦਾਖਲੇ ਕਾਲਜ ਵਿੱਚ ਕਰਵਾਉਣਾ।

0
19 views