ਸਮਾਣਾ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਭਗਵਾਨ ਸ਼੍ਰੀ ਪਰਸ਼ੂਰਾਮ ਦਾ ਜਨਮ ਉਤਸਵ
ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਬ੍ਰਾਹਮਣ ਸਭਾ ਸਮਾਣਾ ਰਜਿ 1093 ਅਤੇ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਕਮੇਟੀ ਵੱਲੋਂ
ਭਗਵਾਨ ਪਰਸੂ ਰਾਮ ਜੀ ਦਾ ਜਨਮ ਮਹਾ ਉਤਸਵ ਸੰਤ ਨਰਾਇਣਪੁਰੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਪ੍ਰਧਾਨ ਧਰਮਪਾਲ ਜੋਸ਼ੀ ਅਤੇ ਸਮੂਹ ਬ੍ਰਾਹਮਣ ਸਮਾਜ ਸਮਾਣਾ ਦੀ ਅਗਵਾਈ ’ਚ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਪਹਿਲਾਂ ਹਵਨ ਯੱਗ ਕਰਵਾਇਆ ਗਿਆ ਅਤੇ ਭਗਵਾਨ ਪਰਸ਼ੂਰਾਮ ਦੀ ਪੂਜਾ ਅਰਚਨਾ ਕਰਨ ਤੋਂ ਬਾਦ ਹਨੁਮਾਨ ਚਾਲੀਸਾ, ਬਜਰੰਗ ਵਾਣ ਤੋਂ ਬਾਅਦ ਭਜਨ ਗਾਇਕ ਸ਼ੁਸ਼ੀਲ ਸ਼ਰਮਾ, ਆਸ਼ੂ ਸਮਾਣਾ ਅਤੇ ਰਿੰਕੂ ਸ਼ਰਮਾ ਨੇ ਭਜਨ ਗਾਇਨ ਕੀਤਾ ਇਸ ਸਮੇਂ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ ਚੇਤਨ ਸਿੰਘ ਜੌੜਾ ਮਾਜਰਾ ਐਮ ਐਲ ਏ ਸਮਾਣਾ ਸਾਬਕਾ ਕੈਬਿਨੇਟ ਮੰਤਰੀ ਪੰਜਾਬ, ਐਮ ਪੀ ਡਾ ਧਰਮਵੀਰ ਗਾਂਧੀ, ਸੁਰਜੀਤ ਸਿੰਘ ਰੱਖੜਾ ਸਾਬਕਾ ਐੱਮ ਐੱਲ ਏ, ਰਜਿੰਦਰ ਸਿੰਘ ਸਾਬਕਾ ਐੱਮ ਐੱਲ ਏ ਅਤੇ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਿਰਕਤ ਕੀਤੀ । ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ਼ੁਸ਼ੀਲ ਸ਼ਰਮਾ ਨੇ ਬਾਖੂਬੀ ਨਿਭਾਈ ਇਸ ਸਮੇਂ ਰਛਪਾਲ ਸਿੰਘ ਜੌੜਾਮਾਜਰਾ, ਸੁਰਿੰਦਰ ਸਿੰਘ ਖੇੜਕੀ , ਜਸਵਿੰਦਰ ਸਿੰਘ ਰੰਧਾਵਾ, ਆਦਿ ਸਖਸ਼ੀਅਤਾਂ ਨੇ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਇੰਨਾ ਆਗੂਆਂ ਨੇ ਬ੍ਰਾਹਮਣ ਭਾਈਚਾਰੇ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਭਗਵਾਨ ਪਰਸ਼ੂਰਾਮ ਤਿਆਗ ਅਤੇ ਪਰਾਕ੍ਰਮ ਦੇ ਪੁੰਜ ਸਨ ਅਤੇ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਸਮਾਣਾ ਦੀਆਂ ਸਮੂਹ ਧਾਰਮਿਕ, ਰਾਜਨੀਤਿਕ, ਸਮਾਜਿਕ, ਜਥੇਬੰਦੀ ਪਹੁੰਚੀਆਂ ਜਿਸ ਵਿੱਚ ਅਗਰਵਾਲ ਧਰਮਸ਼ਾਲਾ ਦੇ ਸਮੂਹ ਮੈਂਬਰ ਅਤੇ ਪ੍ਰਧਾਨ ਮਦਨ ਮਿੱਤਲ, ਸ੍ਰੀ ਕ੍ਰਿਸ਼ਨ ਡਰਾਮਾ ਕਲੱਬ ਸਮਾਣਾ ਦੇ ਪ੍ਰਧਾਨ ਜਨਾਦਰ ਵਰਮਾ ਅਤੇ ਮੈਂਬਰਜ, ਬਹਾਵਲਪੁਰ ਸਮਾਜ ਦੇ ਪ੍ਰਧਾਨ ਰਾਜ ਕੁਮਾਰ ਸਚਦੇਵਾ ਅਤੇ ਮੇਂਬਰਜ ਸਾਹਿਬਾਨ, ਅਨਾਥ ਗਊ ਸਾਲਾ ਸਮਾਣਾ ਤੋਂ ਸੰਜੇ ਮੰਤਰੀ ਅਤੇ ਸਾਥੀ, ਮਾਸਟਰ ਜਸਵੀਰ ਜੀ ਅਤੇ ਆਸਾਰਾਮ ਜੀ ਸੀਨੀਅਰ ਸਿਟੀਜਨ ਸਮਾਨਾ ਵੱਲੋਂ ਆਏ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਗੋਪਾਲ ਕ੍ਰਿਸ਼ਨ, ਅਕਾਲੀ ਆਗੂ ਰਾਣਾ ਸੇਖੋਂ, ਅਮਰਜੀਤ ਗੋਰਾਇਆਂ, ਅਸ਼ੋਕ ਮੌਦਗਿਲ, ਅਕਾਲੀ ਆਗੂ ਅਮਰਜੀਤ ਪੰਜਰਥ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਐਮ ਸੀ ਪਰਦੀਪ ਸ਼ਰਮਾ ਜੀ, ਐਮ ਸੀ ਸ਼ੈਲ ਸ਼ੈਦੜ ਸਾਬਕਾ ਪ੍ਰਧਾਨ ਜੀਵਨ ਗਰਗ, ਦੀਪੂ ਬਾਲੀ, ਜਤਿਨ ਵਰਮਾਂ, ਰਾਜੇਸ਼ ਮੋਦਗਿਲ ਤੋਂ ਇਲਾਵਾ ਕਮੇਟੀ ਮੈਂਬਰ ਚੇਅਰਮੈਨ ਬਲਦੇਵ ਰਾਜ, ਡਾ ਤੇਜਿੰਦਰ ਵਾਇਸ ਚੇਅਰਮੈਨ, ਜਗਦੀਸ਼ ਸ਼ਾਸਤਰੀ,ਗੁਰਦੀਪ ਸ਼ਰਮਾ, ਯੂਥ ਪ੍ਰਧਾਨ ਪ੍ਰੀਕਸ਼ਤ ਪਾਠਕ, ਜਗਦੀਸ ਦੀਪਕ, ਡਾ ਸੰਦੀਪ ਜੋਸ਼ੀ, ਨਰੇਸ਼ ਕੁਮਾਰ , ਸੁਸ਼ੀਲ ਸ਼ਰਮਾ, ਕੁਲਦੀਪ ਸ਼ਰਮਾ, ਦਰਸ਼ਨ ਮੋਦਗਿੱਲ, ਰਜਨੀਸ਼ ਸ਼ਰਮਾ, ਬਲਜਿੰਦਰ ਮੌਦਗਿਲ, ਵਰਿੰਦਰ ਪਾਠਕ, ਗੁਰਪ੍ਰਸਾਦ ਸ਼ਰਮਾ, ਭੁਪਿੰਦਰ ਸ਼ਰਮਾ, ਪ੍ਰਿੰਸ ਸ਼ਰਮਾ, ਵਿਨੋਦ ਸਿੰਗਲਾ, ਸੰਜੀਵ ਕੌਸ਼ਿਕ, ਪਿਆਰਾ ਲਾਲ ਬਾਂਸਲ, ਚੈਨ ਰਾਮ , ਪ੍ਰੇਮ ਚੰਦ, ਸ਼ੇਖਰ ਸ਼ਰਮਾ, ਸਰਪੰਚ ਅਮਰੀਕ ਸਿੰਘ ਕਕਰਾਲਾ, ਸੁਖਵਿੰਦਰ ਜੋਸ਼ੀ, ਜਗਪਾਲ ਸ਼ਰਮਾ ਲਖਵੀਰ,ਰਜਿੰਦਰ ਸ਼ਰਮਾ ਆਦਿ ਸਮੇਤ ਭਾਰੀ ਸੰਖਿਆ ਵਿਚ ਬ੍ਰਾਹਮਣ ਸਮਾਜ ਤੋਂ ਇਲਾਵਾ ਹੋਰ ਸੰਗਤਾਂ ਪੁਜੀਆਂ ਹੋਈਆ ਸਨ। ਸਮਾਗਮ ਦੌਰਾਨ ਅੱਤੁਟ ਭੰਡਾਰਾ ਵੀ ਵਰਤਾਇਆ ਗਿਆ।