ਘੁਮਾਣ ਗੋਲ ਹੱਟੀ ਤੇ ਅਣਪਛਾਤੇ ਅਨਸਰਾਂ ਵੱਲੋਂ ਗੋਲੀਆਂ ਚੱਲੀਆਂ
ਘੁਮਾਣ(ਕਲਸੀ) ਕੱਲ ਸ਼ਾਮ ਨੂੰ ਮੇਨ ਬਜ਼ਾਰ ਘੁਮਾਣ ਵਿੱਚ [143514]ਮੋਟਰ ਸਾਈਕਲ ਸਵਾਰ ਅਣਪਛਾਤੇ ਬੰਦਿਆਂ ਵੱਲੋਂ ਗੋਲ ਹੱਟੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਚਲਾ ਕੇ ਉਹ ਅਣਪਛਾਤੇ ਬੰਦੇ ਮੌਕੇ ਤੋਂ ਫਰਾਰ ਹੋ ਗਏ।ਦੁਕਾਨ ਦੇ ਸ਼ੀਸ਼ੇ ਟੁੱਟ ਗਏ ਹਨ,ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।ਅੱਜ ਰੋਸ ਵੱਜੋਂ ਘੁਮਾਣ ਦੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਪੁਲਸ ਵੱਲੋਂ ਦੋਸ਼ੀਆਂ ਨੂੰ ਜਲਦ ਲੱਭਣ ਦਾ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਗਿਆ ਹੈ।