ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਪਾਣੀਆਂ ਦੇ ਮੁੱਦੇ ਤੇ ਹੋਏ ਗਰਮ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਹਰਿਆਣੇ ਨੂੰ ਪਾਣੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ਜਬਦਸਤੀ ਕੀਤੀ ਤਾਂ ਕਿਸੇ ਹਾਲ ਬਰਦਾਸ਼ ਨਹੀਂ ਹੋਵੇਗੀ ਨੰਗਲ ਡੈਮ ਤੇ ਧਰਨਾ ਵੀ ਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਵਲੋਂ BBMB ਦੇ ਪੰਜਾਬੀ ਡਰੈਕਟਰ ਨੂੰ ਹਟਾ ਹਰਿਆਣੇ ਦੇ ਕਿਸੀ ਵਿਅਕਤੀ ਨੂੰ ਡਰੈਕਟਰ ਲਾਇਆ ਅਤੇ ਜ਼ਬਰੀ ਪਾਣੀ ਹਰਿਆਣੇ ਨੂੰ ਦੇ ਲੱਗੇ ਸੀ।
ਜਿਸਦੀ ਸੂਚਨਾ ਪੰਜਾਬ ਸਰਕਾਰ ਨੂੰ ਮਿਲੀ ਅਤੇ ਫੌਰੀ ਐਕਸ਼ਨ ਲੈਕੇ ਇਸਨੂੰ ਨਾਕਾਮ ਕਰ ਦਿੱਤਾ।
ਦੂਜੇ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ MLA ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੇ ਸਖ਼ਤ ਕਾਰਵਾਈ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਪੈਣ ਦੇਵਾਂਗੇ। ਮੰਤਰੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜੇਕਰ ਪਾਣੀਆਂ ਲਈ ਸਿਰ ਵੀ ਦੇਣਾ ਪਿਆ ਤਾਂ ਸਿਰ ਦੇਵਾਂਗੇ ਵੀ ਤੇ ਸਿਰ ਲੈਣੇ ਵੀ ਜਾਣਦੇ ਹਾਂ।