BJP ਲੀਡਰ ਸੁਨੀਲ ਜਾਖੜ ਬੋਲੇ
ਸਰਬ ਪਾਰਟੀ ਪ੍ਰੈਸ ਕਾਂਨਫਰੰਸ ਵਿੱਚ ਪੰਜਾਬ ਦੇ BJP ਪ੍ਰਧਾਨ ਸੁਨੀਲ ਜਾਖੜ ਨੇ ਵੀ ਪਾਣੀਆਂ ਦੇ ਮਸਲੇ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਕੌਈ ਵੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਬਰਦਾਸ਼ ਨਹੀਂ ਹੋਵੇਗਾ। ਪੰਜਾਬ ਕੋਲ ਪਾਣੀ ਸਿਰਫ ਆਪਣੇ ਲਈ ਹੀ ਹੈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਅਸੀਂ ਕਿਸੇ ਵੀ ਕੀਮਤ ਤੇ ਇੱਕ ਬੂੰਦ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਵਾਂਗੇ। ਉਹਨਾਂ ਬੋਲਦਿਆਂ ਕਿਹਾ ਕਿ ਇਹ ਮਸਲਾ ਰਾਜਨੀਤਿਕ ਨਹੀਂ ਹੈ ਏਹ ਪੰਜਾਬ ਦੇ ਹੱਕ ਦਾ ਮਾਮਲਾ ਹੈ ਅਤੇ ਅਸੀਂ ਪੰਜਾਬ ਲਈ ਹਰ ਇੱਕ ਕੁਰਬਾਨੀ ਲਈ ਤਿਆਰ ਹਾਂ।