ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਸਮਾਣਾ (3 ਅਪ੍ਰੈਲ 2025) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤੇ ਚਲਦੇ ਹੋਏ ਡੇਰਾ ਸ਼ਰਧਾਲੂਆਂ ਨੇ ਤਿੰਨ ਮਹੀਨਿਆਂ ਤੋਂ ਆਪਣੇ ਪਰਿਵਾਰ ਤੋਂ ਵਿਛੜੀ ਇੱਕ ਮੰਦਬੁੱਧੀ ਔਰਤ ਨੂੰ ਪਰਿਵਾਰ ਦੇ ਨਾਲ ਮਿਲਾਇਆ।
ਸੰਗਰੂਰ ਨਿਵਾਸੀ ਪ੍ਰੇਮੀ ਯੋਗਰਾਜ ਇੰਸਾ ਜੀ ਨੇ ਦੱਸਿਆ ਕਿ ਉਹ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਹਨ ਅਤੇ ਸਾਡੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਸਾਨੂੰ ਅਕਸਰ ਹੀ ਸਮਾਜ ਸੇਵਾਵਾਂ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਸੀਂ ਉਹਨਾਂ ਦੀ ਪ੍ਰੇਰਨਾ ਤੇ ਚਲਦੇ ਹੋਏ ਅਨੇਕਾਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਮੰਦਬੁੱਧਿਆਂ ਨੂੰ ਪਰਿਵਾਰਾਂ ਨਾਲ ਮਿਲਾਇਆ ਹੈ
ਇਸ ਮੌਕੇ ਤੇ ਮੰਦਬੁੱਧੀ ਔਰਤ ਦੀ ਬੇਟੀ ਅੰਜਨਾ, ਭਰਜਾਈ ਕਮਲੇਸ਼, ਪ੍ਰਕਾਸ਼ੋ, ਡਾਕਟਰ ਹਰੀ ਚੰਦ ਪਿੰਗਲਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਸ਼ਾਮ ਲਾਲ ਖੁਰਾਣਾ, ਅਮਿਤ ਸਡਾਨਾ ਆਦੀ ਹਾਜ਼ਰ ਸਨ।