logo

ਹੋਲੀ ਚਾਈਲਡ ਸਕੂਲ ਪਿੰਡ ਛੋਹਣ ਦੀ ਜਸਕੀਰਤ ਕੌਰ ਹੁੰਦਲ ਨੇ ਜਿੱਤਿਆ ਜ਼ੋਨਲ ਪੇਂਟਿੰਗ ਮੁਕਾਬਲਾ ਗੁਰਦਾਸਪੁਰ, 4 ਮਈ (ਜਤਿੰਦਰ ਬੈਂਸ) ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ

ਗੁਰਦਾਸਪੁਰ, 4 ਮਈ (ਜਤਿੰਦਰ ਬੈਂਸ) ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ
ਪੁਰਾਣਾ ਸ਼ਾਹਲਾ ਵਿਖੇ ਲਿਟਲ ਫਲਾਵਰ ਕਨਵੈਂਟ ਸਕੂਲ ਦੀ ਮੇਜ਼ਬਾਨੀ ਹੇਠ ਆਯੋਜਿਤ ਆਈ.ਸੀ.ਐਸ.ਈ ਜ਼ੋਨਲ ਪੱਧਰ ਦੇ ਪੇਂਟਿੰਗ ਮੁਕਾਬਲਿਆਂ ਵਿੱਚ ਹੋਲੀ ਚਾਈਲਡ ਸਕੂਲ ਪਿੰਡ ਛੋਹਣ ਦੀ ਵਿਦਿਆਰਥਣ ਜਸਕੀਰਤ ਕੌਰ ਹੁੰਦਲ ਪੁੱਤਰੀ ਸੁਖਦੇਵ ਸਿੰਘ ਹੁੰਦਲ ਵਾਸੀ ਅੱਲੜਪਿੰਡੀ ਨੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ 97 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀਆਂ ਰਚਨਾਤਮਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਆਯੋਜਕ ਫਾਦਰ ਪਾਲਸਨ ਅਤੇ ਲਿਟਲ ਫਲਾਵਰ ਸਕੂਲ ਦੀ ਪ੍ਰਿੰਸੀਪਲ ਬੈਂਸੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੌਸਲਾ ਅਫ਼ਜ਼ਾਈ ਕੀਤੀ। ਜਾਣਕਾਰੀ ਅਨੁਸਾਰ ਹੁਣ ਜੇਤੂ ਜਸਕੀਰਤ ਕੌਰ ਹੁੰਦਲ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੀ ਹੈ। ਇਹ ਜਿੱਤ ਬਾਕੀ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।

14
787 views