
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਬੀਡੀਪੀਓ ਦੋਰਾਂਗਲਾ ਨੂੰ ਮੰਗ-ਪੱਤਰ
ਗੁਰਦਾਸਪੁਰ 5 ਮਈ (ਜਤਿੰਦਰ ਬੈਂਸ) ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਸੰਘੋਰ ਦੇ ਮਨਰੇਗਾ ਕਾਮਿਆਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਕੱਠੇ ਹੋਣ ਉਪਰੰਤ ਦੋਰਾਂਗਲਾ ਦੇ ਬੀਡੀਪੀਓ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ-ਪੱਤਰ ਰਾਹੀਂ ਮਨਰੇਗਾ ਕਾਮਿਆਂ ਨੂੰ ਰੁਜ਼ਗਾਰ ਦੇਣ ਸਮੇਤ ਹੋਰਨਾਂ ਮੰਗਾਂ ਦੇ ਹੱਲ ਕਰਨ ਦੀ ਮੰਗ ਕੀਤੀ ਗਈ ਹੈ।
ਬੀਡੀਪੀਓ ਦਫ਼ਤਰ ਦੋਰਾਂਗਲਾ ਵਿਖੇ ਤਾਇਨਾਤ ਏ.ਪੀ.ਓ. ਨੇ ਪਿੰਡ ਦੇ ਗ੍ਰਾਮ ਸੇਵਕ ਨੂੰ ਪੱਤਰ ਭੇਜ ਕੇ ਜਲਦ ਹੀ ਕਾਮਿਆਂ ਨੂੰ ਕੰਮ ਦੇਣ ਦੀ ਹਦਾਇਤ ਕੀਤੀ ਹੈ। ਉਪਰੰਤ ਯੂਨੀਅਨ ਆਗੂਆਂ ਨੇ ਮਗਨਰੇਗਾ ਕਾਮਿਆਂ ਨਾਲ ਮੀਟਿੰਗ ਵੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ, ਜ਼ਿਲ੍ਹਾ ਆਗੂ ਰਸ਼ਪਾਲ ਚੰਦ, ਬੂਟਾ ਰਾਮ ਅਤੇ ਜੋਗਿੰਦਰੋ ਦੇਵੀ ਨੇ ਕਿਹਾ ਕਿ ਇਸ ਪਿੰਡ ਵਿੱਚ ਪਿਛਲੇ ਸਾਲ ਕਾਮਿਆਂ ਨੂੰ ਸਿਰਫ ਇੱਕ ਹਫਤਾ ਹੀ ਕੰਮਕਾਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਮ ਦੇਣ ਵਿੱਚ ਵੱਡੇ ਪੱਧਰ 'ਤੇ ਵਿਤਕਰੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਦਫ਼ਤਰ ਵਿਖੇ ਕੰਮ ਦੀ ਮੰਗ ਨੂੰ ਲੈ ਕੇ ਫ਼ਾਰਮ ਜਮਾਂ ਕਰਵਾਉਣ ਤੋਂ ਬਾਅਦ 15 ਦਿਨਾਂ ਦੇ ਅੰਦਰ-ਅੰਦਰ ਕੰ ਮਿਲਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਤੋਂ ਬਾਅਦ ਵੀ ਕੰਮ ਕਾਰ ਨਹੀਂ ਮਿਲਦਾ ਤਾਂ ਮਨਰੇਗਾ ਕਾਮੇ ਬੇਰੁਜ਼ਗਾਰੀ ਭੱਤੇ ਦੇ ਕਾਨੂੰਨ ਮੁਤਾਬਕ ਹੱਕਦਾਰ ਬਣਦੇ ਹਨ।
ਆਗੂਆਂ ਕਿਹਾ ਕਿ ਮਜ਼ਦੂਰਾਂ ਨੂੰ ਨਰੇਗਾ ਸਬੰਧੀ ਮਿਲੇ ਹੱਕ ਸਿਰਫ ਕਾਗਜ਼ਾਂ ਦੇ ਸ਼ਿੰਗਾਰ ਬਣ ਕੇ ਰਹਿ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਕੀਤਾ ਹੈ। ਮੰਗ-ਪੱਤਰ ਵਿੱਚ ਇਹ ਮੰਗ ਵੀ ਕੀਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਕੰਮ ਕਰ ਨਾ ਦਿੱਤਾ ਗਿਆ ਤਾਂ ਬੇਰੁਜ਼ਗਾਰੀ ਪਭਤੇ ਦੇ ਹੱਕਦਾਰ ਹੋਣਗੇ। ਮੀਟਿੰਗ ਵਿੱਚ ਆਗੂਆਂ ਦੱਸਿਆ ਕਿ ਨੇ ਪਿਛਲੇ ਦਿਨਾਂ ਦੌਰਾਨ
ਸੰਘੋਰ ਪਿੰਡ ਵਿੱਚ ਬਣੇ ਕੂੜਾ ਦਾਨ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਸਬੰਧੀ ਸ਼ਕਾਇਤ ਕੀਤੀ ਗਈ ਸੀ।
ਬੀਡੀਪੀਓ ਦੋਰਾਂਗਲਾ ਨੇ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨਾਂ ਚਿਤਾਵਨੀ ਦਿੱਤੀ ਹੈ ਕਿ ਕਿ ਜੇਕਰ ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਆਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਸੰਘਰਸ਼ ਕੀਤਾ ਜਾਵੇਗਾ।