logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਧਰਮਕੋਟ ਵਿਖੇ ਸਿਲਾਈ ਅਤੇ ਕੰਪਿਊਟਰ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ



ਮੋਗਾ/ਧਰਮਕੋਟ, ( ਜਸਵਿੰਦਰ ਸਿੰਘ ਰੱਖਰਾ ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ. ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਧਰਮਕੋਟ ਵਿਖੇ ਚੱਲ ਰਹੇ ਮੁਫਤ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੋਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੁਦ ਹਾਜਰ ਹੋ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਇਸ ਮੌਕੇ ਸਿਲਾਈ ਮੈਡਮ ਅਮਰਜੀਤ ਕੌਰ ਅਤੇ ਕੰਪਿਊਟਰ ਟੀਚਰ ਮਨਪ੍ਰੀਤ ਸਿੰਘ ਮੱਖੂ ਵੀ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਸਨ।

ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੈਸਟ ਜਿਲ੍ਹਾ ਮੋਗਾ ਵੱਲੋਂ ਹਾਜਰ ਹੋਏ ਜਿਲ੍ਹਾ ਪ੍ਰਧਾਨ ਸ੍ਰੀ ਗੋਕਲ ਚੰਦ ਅਤੇ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਹਰਭਿੰਦਰ ਸਿੰਘ ਜੀ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਬੱਚਿਆਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਬਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਟ ਕੀਤੀਆ। ਧਰਮਕੋਟ ਦੀਆਂ ਟੀਮਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਧਰਮਕੋਟ ਅਤੇ ਬਲੱਡ ਡੋਨਰਜ ਕਲੱਬ ਐਂਡ ਵੈਲਫੇਅਰ ਸੋਸਾਇਟੀ ਅਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੋਸਾਇਟੀ ਧਰਮਕੋਟ ਵੱਲੋਂ ਪ੍ਰੀਖਿਆ ਕੇਂਦਰ ਵਿਖੇ ਹਰ ਤਰ੍ਹਾਂ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।

ਮੈਡਮ ਮਨਜੀਤ ਕੌਰ ਰੱਖਰਾ ਮੈਡਮ ਗੁਰਪ੍ਰੀਤ ਕੌਰ, ਮੈਡਮ ਆਂਚਲ ਅਰੋੜਾ ਮੈਡਮ ਪ੍ਰਿਆ ਗੁਪਤਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ, ਜਨਰਲ ਸੈਕਟਰੀ ਵਿਨੈ ਕੁਮਾਰ ਅਰੋੜਾ ਵਾਈਸ ਪ੍ਰਧਾਨ, ਡਾ. ਸੁਰਿੰਦਰ ਪਾਲ ਜਨੇਜਾ , ਮੁੱਖ ਸਲਾਹਕਾਰ ਸਪਨ ਗੁਪਤਾ ਮੁੱਖ ਸਲਾਹਕਾਰ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਸਰਪ੍ਰਸਤ, ਰਣਜੀਤ ਸਿੰਘ ਸ਼ਮਸ਼ੇਰ ਸਿੰਘ, ਪ੍ਰਧਾਨ ਮਾਸਟਰ ਪ੍ਰੇਮ ਸਿੰਘ ਸੀਨੀਅਰ ਮੈਂਬਰ ਸਤਨਾਮ ਸਿੰਘ ਸਿੱਧੂ ਸੀਨੀਅਰ ਮੈਂਬਰ ਮਾਸਟਰ ਰਜਿੰਦਰ ਕੁਮਾਰ ਮਲਹੋਤਰਾ ਹਰਦੀਪ ਸਿੰਘ ਕੰਨੀਆ, ਸਤਨਾਮ ਸਿੰਘ ਏ ਡੀ ਆਦਿ ਮੁੱਖ ਤੋਰ ਤੇ ਹਾਜਰ ਸਨ।
ਇਸ ਮੌਕੇ ਏਡੀ ਸਕੂਲ ਧਰਮਕੋਟ ਅਤੇ ਉਨਾਂ ਦੀ ਮੈਨੇਜਿੰਗ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ ਬੱਚਿਆਂ ਵੱਲੋਂ ਬਣਾਏ ਗਏ ਕੰਪਿਊਟਰ ਅਤੇ ਸਿਲਾਈ ਦੇ ਪ੍ਰੋਜੈਕਟ ਬਹੁਤ ਹੀ ਸ਼ਲਾਘਾ ਯੋਗ ਸਨ। ਆਉਣ ਵਾਲੇ ਸਮੇਂ ਵਿੱਚ ਇਹ ਕਲਾਸਾਂ ਨਵੀਆਂ ਸ਼ੁਰੂ ਕੀਤੀਆਂ ਜਾਣਗੀਆਂ ਲੋੜਵੰਦ ਵਿਦਿਆਰਥੀ ਸੰਸਥਾ ਦੇ ਦਫਤਰ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਚੌਂਕ ਸੂਦਾਂ ਧਰਮਕੋਟ ਵਿਖੇ ਆ ਕੇ ਆਪਣਾ ਨਾਮ ਨੋਟ ਕਰਵਾ ਸਕਦੇ ਹਨ ਜੀ

120
10006 views

Comment