logo

ਘੁਮਾਣ ਪਿੰਡ ਚ ਤਿਆਰ ਹੋ ਰਹੇ ਹਨ, ਅਲੋਪ ਹੋ ਰਹੇ ਪੰਜਾਬੀ ਲੋਕ ਸਾਜ ( ਸੁੱਰਾਂ ਵਾਲੀਆਂ ਤੂੰਬੀਆਂ)

ਘੁਮਾਣ ( ਗੁਰਦਾਸਪੁਰ) ਇੰਜੀ : ਤਰਲੋਕ ਸਿੰਘ ਕਲਸੀ ਲਿਖਦੇ ਹਨ ਕਿ;
ਜਦ ਤੱਕ ਸਾਹ ਚੱਲਣਗੇ ਇਸੇ ਤਰਾਂ ਦੱਸਾਂ ਨੁੰਹਾਂ ਦੀ ਕਿਰਤ ਵੀ ਨਾਲ ਨਾਲ ਜਾਰੀ ਰਹੇਗੀ।ਭਾਵੇਂ ਮੁੱਖ ਕਿੱਤਾ ਮੇਰਾ ਸਿਵਲ ਇੰਜੀਨੀਅਰਿੰਗ ਹੈ। ਪਰ ਪਿਤਾ ਪੁਰਖੀ ਔਜਾਰ ਅੱਜ ਵੀ ਸੰਭਾਲ ਕੇ ਰੱਖੇ ਹਨ,ਜਿੰਨਾਂ ਔਜਾਰਾਂ ਦੀ ਬਦੌਲਤ ਸਾਡੀ ਪੀੜੀ ਪੜ ਲਿਖ ਕੇ ਅੱਗੇ ਵੱਧੀ ਉਹਨਾਂ ਨੂੰ ਅਣਗੌਲਿਆ ਕਿਵੇਂ ਜਾ ਸਕਦੈ ਭਲਾ।ਇਹਨਾਂ ਔਜਾਰਾਂ ਦੀਆਂ ਮੁੱਠਾਂ ਵਿੱਚ ਅੱਜ ਵੀ ਪੁਰਖਿਆਂ ਦੇ ਪਸੀਨੇ ਦੀ ਖੁਸ਼ਬੋ ਸੰਜੋਈ ਹੋਈ ਹੈ।ਘਰ ਵਿੱਚ ਪਏ ਔਜਾਰ ਬਦੋ ਬਦੀ ਕੁੱਛ ਸਿਰਜਣ ਲਈ ਉਤਾਵਲੇ ਹੋ ਉੱਠਦੇ ਹਨ ਤਾਂ ਫੁਰਸਤ ਦੇ ਵੱਕਤ ਕੁੱਝ ਵਿੱਲੱਖਣ 14 ਸੁੱਰਾਂ ਵਾਲੀਆਂ ਤੂੰਬੀਆਂ ਬਣਾ ਕੇ ਨਾਲੇ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਸੱਚ ਹੋ ਨਿੱਭੜਦੀ ਹੈ। ਕਲਾ ਦੇ ਪਾਰਖੂ ਹੀ ਸੁੱਰਾਂ ਵਾਲੀ ਤੂੰਬੀ ਦੀ ਸਹੀ ਕੀਮਤ ਅਦਾ ਕਰਕੇ ਅਸ਼ੀਰਵਾਦ ਲੈ ਕੇ ਜਾਂਦੇ ਹਨ। ਹੱਸਦੇ ਰਹੋ ਤੇ ਵ਼ਸਦੇ ਰਹੋ।
ਤਰਲੋਕ ਸਿੰਘ ਕਲਸੀ
ਘੁਮਾਣ 143514
ਮੋਬਾ:9915858283

40
6418 views