
ਨਹਿਰ ’ਤੇ ਮਗਨਰੇਗਾ ਕਾਮਿਆਂ ਨੂੰ ਕੰਮ ਤੋਂ ਰੋਕ ਕੇ, ਕਿਰਤੀਆਂ ਨੂੰ ਪੂਰਾ ਸਾਲ ਕੰਮ ਦੇਣ ਦੀ ਲੋੜ-ਪ੍ਰਧਾਨ ਰਾਜਵੀਰ ਸਿੰਘ ਕੋਟਬਾਲਾ
ਭਰਤਗੜ੍ਹ, 12 ਜੂਨ (ਅਪਣਾ ਪੰਜਾਬ)-ਬੜਾ ਪਿੰਡ 'ਚ ਡੇਲੀਵੇਜ਼ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਧਾਨ ਰਾਜਵੀਰ ਸਿੰਘ ਕੋਟਬਾਲਾ ਨੇ ਕਿਹਾ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਲੋਂ ਕਿਰਤੀਆਂ ਨਾਲ ਸੌਤੇਲਾ ਵਿਹਾਰ ਕੀਤਾ ਜਾ ਰਿਹਾ ਹੈ, ਕਿਉਂਕਿ ਕਿਰਤੀਆਂ ਨੂੰ ਪੂਰਾ ਸਾਲ ਕੰਮ ਦੇਣ ਜੋ ਬਜਾਏ ਰੁਕਾਵਟ ਪਾ ਕੇ ਕੰਮ ਦਿੱਤਾ ਜਾ ਰਿਹਾ "ਹੈ, ਇਨ੍ਹਾਂ ਦੀ ਥਾਂ ਪਿੰਡਾਂ 'ਚੋਂ ਮਗਨਰੇਗਾ ਮਜਦੂਰਾਂ ਤੋਂ ਭਾਖੜਾ ਨਹਿਰ ਦੀ ਪਟੜੀ, ਕਿਨਾਰਿਆਂ ਦੀ ਮਜ਼ਬੂਤੀ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ, ਇਹ ਕਿਰਤੀਆਂ ਨਾਲ ਸਰਾਸਰ ਧੱਕਾ ਹੈ, ਜਦ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਨਿਯਮਾਂ ਮੁਤਾਬਿਕ 89 ਦਿਨਾਂ ਦੀ ਸ਼ਰਤ ਨੂੰ ਕਿਰਤੀਆਂ ਤੋਂ ਹਟਾ ਕੇ ਮਗਨਰੇਗਾ ਮਜ਼ਦੂਰਾਂ ਤੋਂ ਕਰਵਾਏ ਜਾ ਰਹੇ ਕੰਮ ਨੂੰ ਬੰਦ ਕਰਨ ਅਤੇ ਕਿਰਤੀਆਂ ਨੂੰ ਪੂਰਾ ਸਾਲ ਕੰਮ ਦੇਣ ਦੀ ਲੋੜ ਹੈ। ਸਕੱਤਰ ਜੈ ਪ੍ਰਕਾਸ਼ ਮੋਰੀਆ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਡੈਲੀਵੇਜ਼ ਕਿਰਤੀਆਂ ਨੂੰ ਕੰਮ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮੁੱਖ ਪ੍ਰਬੰਧਕ ਦੇ ਦਫ਼ਤਰ ਅੱਗੇ ਧਰਨੇ ਦੇਣ ਲਈ ਮਜਬੂਰ ਹੋਣਗੇ, ਧਰਨੇ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਮਗਨਰੇਗਾ ਮਜ਼ਦੂਰਾਂ ਨੂੰ ਰੋਕ ਕੇ ਨਿਯਮਾਂ ਤੇ ਸ਼ਰਤਾਂ ਮੁਤਾਬਿਕ ਕਿਰਤੀਆਂ ਨੂੰ ਕੰਮ ਨਹੀਂ ਦਿੱਤਾ ਜਾਂਦਾ। ਇਸ ਮੌਕੇ ਗੁਰਜਿੰਦਰ ਸਿੰਘ ਜਸਵਿੰਦਰ ਸਿੰਘ, ਦਰਸ਼ਨ ਸਿੰਘ, ਦਲੀਪ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਹੁਕਮਚੰਦ, ਗੁਰਨੈਬ ਸਿੰਘ, ਰਮਨ, ਵਰਿੰਦਰ ਸਿੰਘ, ਧਰਮਿੰਦਰ ਸਿੰਘ, ਸੁਖਵੀਰ ਸਿੰਘ, ਕੈਲਾਸ਼ ਗੁਰਚਰਨ ਸਿੰਘ,ਸੰਦੀਪ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ ਆਦਿ ਮੌਜੂਦ ਸਨ।