
ਅਹਿਮਦਾਬਾਦ ਵਿਖੇ ਜਹਾਜ਼ ਦਾ ਹਾਦਸਾਗ੍ਰਸਤ ਹੋ ਜਾਣਾ ਬੇਹੱਦ ਦੁੱਖਦ ਘਟਨਾ ਹੈ -ਪੰਜਾਬ ਸਟੂਡੈਂਟਸ ਯੂਨੀਅਨ
12ਜੂਨ (ਅਪਣਾ ਪੰਜਾਬ )ਅਹਿਮਦਾਬਾਦ ਵਿਖੇ ਜਹਾਜ਼ ਦਾ ਹਾਦਸਾਗ੍ਰਸਤ ਹੋ ਜਾਣਾ ਬੇਹੱਦ ਦੁੱਖਦ ਘਟਨਾ ਹੈ।ਜਿਵੇਂ ਜਿਵੇਂ ਘਟਨਾ ਦੇ ਵੇਰਵੇ ਸਾਹਮਣੇ ਆ ਰਹੇ ਹਨ, ਇਹ ਹੋਰ ਵੀ ਭਿਆਨਕ ਅਤੇ ਦੁੱਖਦ ਹੈ।ਇਸ ਜਹਾਜ਼ ਦਾ ਅਹਿਮਦਾਬਾਦ ਦੇ ਮੈਡੀਕਲ ਕਾਲਜ ਦੀ ਮੈੱਸ ੳੇੁੱਪਰ ਉਸ ਸਮੇਂ ਡਿੱਗਣਾ ਜਦ ਇੱਥੇ ਵਿਦਿਆਰਥੀਆਂ ਦਾ ਲੰਚ ਟਾਇਮ ਚੱਲ ਰਿਹਾ ਹੈ, ਇਸ ਘਟਨਾ ਨੂੰ ਹੋਰ ਵੀ ਦੁੱਖਦ ਬਣਾਉਂਦਾ ਹੈ।ਮੌਤਾਂ ਅਤੇ ਜ਼ਖਮੀਆਂ ਦੇ ਗਿਣਤੀ ਰਾਹਤ ਕਾਰਜ ਪੂਰਾ ਹੋਣ ਉਪਰੰਤ ਅਧਿਕਾਰਕ ਤੌਰ 'ਤੇ ਸਾਂਝੀ ਕੀਤੀ ਜਾਵੇਗੀ।ਇਸ ਮੌਕੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ, ਉਹਨਾਂ ਪਰਿਵਾਰਾਂ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਨਾਲ ਹੀ ਇਸ ਦੁਰਘਟਨਾ ਕਾਰਨ ਖੜ੍ਹੇ ਹੋਏ ਸਵਾਲਾਂ ਦੇ ਜਵਾਬ ਵੀ ਭਾਰਤ ਸਰਕਾਰ ਅਤੇ ਹਵਾਬਾਜ਼ੀ ਵਿਭਾਗ ਤੋਂ ਮੰਗਦੀ ਹੈ।
ਇਹ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਤੇ ਸੈਕੰਡ ਅਫਸਰ ਕ੍ਰਮਵਾਰ 8500 ਤੇ 1100 ਘੰਟੇ ਜਹਾਜ਼ ਚਲਾਉਣ ਦਾ ਤਜ਼ਰਬਾ ਰੱਖਦੇ ਸਨ।ਤਜ਼ਰਬੇਕਾਰ ਪਾਇਲਟਾਂ ਦੇ ਹੁੰਦੇ ਹੋਏ ਉਡਾਣ ਦੇ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦਾ ਹਾਦਸਾਗ੍ਰਸਤ ਹੋ ਜਾਣਾ ਕਈ ਸਵਾਲ ਪਿੱਛੇ ਛੱਡਦਾ ਹੈ।ਇਹ ਸਵਾਲ ਉਦੋਂ ਹੋਰ ਵੀ ਗੰਭੀਰ ਬਣ ਜਾਂਦੇ ਹਨ ਜਦ ਬੋਇੰਗ ਇੰਜੀਨੀਅਰ ਸੈਮ ਸਲੇਹਪੁਰ ਦੁਆਰਾ ਬੋਇੰਗ ਜਹਾਜ਼ 777 ਤੇ 787 ਦੀ ਮੈਨਿਉਫੈਕਚਰਿੰਗ ਮੌਕੇ ਕੀਤੀ ਜਾਂਦੀ ਕਾਹਲ਼ ਬਾਰੇ ਆਵਾਜ਼ ਉਠਾਈ ਹੈ।ਅਪ੍ਰੈਲ 2024 ਵਿੱਚ ਸੈਮ ਸਲੇਹਪੁਰ ਨੇ ਕਿਹਾ ਸੀ ਕਿ ਸਾਰੇ ਡਰੀਮਲਾਇਨਰ 787 ਬੋਇੰਗ ਜਹਾਜ਼ਾਂ ਨੂੰ ਤੁਰੰਤ ਥੱਲੇ ਲਾਹ ਲੈਣਾ ਚਾਹੀਦਾ ਹੈ।ਉਸਨੇ ਕਿਹਾ ਕਿ ਇਹਨਾਂ ਦੇ ਬਣਨ ਦੀ ਪ੍ਰਕਿਿਰਆ ਵਿੱਚ ਕਈ ਊਣਤਾਈਆਂ ਹਨ।ਇਸ ਲਈ ਇਹਨਾਂ ਨੂੰ ਤੁਰੰਤ ਵਾਪਿਸ ਕਰ ਦੇਣਾ ਚਾਹੀਦਾ ਹੈ।ਅਮਰੀਕਾ ਵਿੱਚ ਜਦ ਇਸ ਦਾ ਰੌਲ਼ਾ ਪਿਆ ਤਾਂ ਫੈਡਰਲ ਐਵੀਏਸ਼ਨ ਅਥਾਰਿਟੀ ਨੇ ਸਿਰਫ 777 ਬਾਰੇ ਗੰਭੀਰਤਾ ਦਿਖਾਈ ਸੀ ਅਤੇ ਬੋਇੰਗ 777 ਜਹਾਜ਼ਾਂ ਨੂੰ ਥੱਲੇ ਲਾਹਿਆ ਗਿਆ।ਪਰ ਬੋਇੰਗ 787 ਬਾਰੇ ਅਮਰੀਕੀ ਐਵੀਏਸ਼ਨ ਅਥਾਰਿਟੀ ਨੇ ਕੋਈ ਬਹੁਤੀ ਗੰਭੀਰਤਾ ਨਹੀਂ ਦਿਖਾਈ।ਸੈਮ ਸਲੇਹਪੁਰ ਦੇ ਇਸ ਰੌਲ਼ੇ ਤੋਂ ਬਾਅਦ ਬੋਇੰਗ ਦੇ 2% ਸ਼ੇਅਰ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਡਿੱਗੇ ਸਨ, ਪਰ ਇਸ ਦੇ ਬਾਵਜੂਦ 787 ਡਰੀਮਲਾਇਨਰ ਹਵਾ ਵਿੱਚ ਉੱਡਦਾ ਰਿਹਾ।
ਜਦ ਉਕਤ ਦੁਰਘਟਨਾ ਵਿੱਚ ਮ੍ਰਿਤਕਾਂ ਤੇ ਜ਼ਖਮੀਆਂ ਨਾਲ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਨਾਲ ਹੀ ਭਾਰਤੀ ਹਵਾਬਾਜ਼ੀ ਵਿਭਾਗ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਬੋਇੰਗ 787 ਡਰੀਮਲਾਇਨਰ ਬਾਰੇ ਸੈਮ ਸਲੇਹਪੁਰ ਵੱਲੋਂ ਉਠਾਏ ਸੁਰੱਖਿਆ ਸੰਬੰਧੀ ਸਵਾਲਾਂ ਦੇ ਦ੍ਰਿਸ਼ ਉੱਪਰ ਆਉਣ ਦੇ ਬਾਵਜੂਦ ਵੀ 787 ਡਰੀਮਲਾਇਨਰ ਕਿਉਂ ਹਵਾ ਵਿੱਚ ਉੱਡਦਾ ਰਿਹਾ?
-ਪੰਜਾਬ ਸਟੂਡੈਂਟਸ ਯੂਨੀਅਨ
#ahemdabad #planecrash #airindia