logo

ਸ੍ਰੀ ਗਊ ਮਾਤਾ ਸੇਵਾ ਸੰਮਤੀ ਸਮਾਣਾ ਵੱਲੋਂ ਗੁਰਦਿਆਲਪੁਰਾ ਬੀੜ ਵਿੱਚ ਗਊਆਂ 10 ਕੁਇੰਟਲ ਦਾਣਾ ਅਤੇ ਟਰਾਲੀ ਚਾਰਾ ਅਤੇ ਬਾਨਰ ਸੈਨਾ ਨੂੰ ਕੇਲੇ ਦਿੱਤੇ ਗਏ

ਸ਼ੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਸ਼੍ਰੀ ਗਊ ਮਾਤਾ ਸੇਵਾ ਸਮਿਤੀ ਸਮਾਣਾ ਵੱਲੋ ਸ੍ਰੀ ਨੀਰਜ ਗੁਪਤਾ ਅਤੇ ਸੁਰੇਸ਼ ਜੀ ਭੋਲਾ ਜਾਨਕੀ ਸਰਪ੍ਰਸਤ ਜੀ ਦੀ ਅਗਵਾਈ ਦੇ ਵਿੱਚ 18,19,20 ਅਪ੍ਰੈਲ ਨੂੰ ਸਾਰੇ ਗਊ ਭਗਤਾਂ ਅਤੇ ਸਮਾਨਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗਊ ਮਾਤਾ ਜੀ ਦੀ ਦਿਵਯ ਕਥਾ ਦਾ ਆਯੋਜਨ ਸ੍ਰੀ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਕੀਤਾ ਗਿਆ ਸੀ ਇਸ ਦਿਵਯ ਕਥਾ ਤੋਂ ਬਾਦ ਸ੍ਰੀ ਗਊ ਮਾਤਾ ਭਗਤ ਅਤੇ ਸਮੂਹ ਸੰਗਤ ਸਮਾਨਾ ਨਿਵਾਸੀਆਂ ਵੱਲੋਂ ਇਕੱਠੀ ਕੀਤੀ ਰਾਸ਼ੀ ਵਿੱਚੋਂ ਸ਼੍ਰੀ ਗਊ ਮਾਤਾ ਕਥਾ ਕਰਵਾਉਣ ਤੋਂ ਬਾਅਦ ਜੋ ਸਹਿਯੋਗ ਰਾਸੀ ਬਚੀ ਉਸ ਵਿੱਚੋਂ ਸ਼੍ਰੀ ਅਨਾਥ ਗਊਸਾਲਾ ਵਿਖੇ ਗਊਆਂ ਲਈ 10 ਕੁਇੰਟਲ ਦਾਣੇ ਅਤੇ ਹਰੇ ਚਾਰੇ ਦੀ ਵਿਵਸਥਾ ਕੀਤੀ ਗਈ ਇਸੇ ਤਰਾਂ ਅੱਜ ਗੁਰਦਿਆਲ ਪੂਰਾ ਬੀੜ ਵਿਖੇ 10 ਕੁਇੰਟਲ ਦਾਣੇ ਅਤੇ ਇਕ ਟਰਾਲੀ ਚਾਰਾ ਗਊਆਂ ਨੂੰ ਪਾਇਆ ਗਿਆ ਨਾਲ ਹੀ ਸ੍ਰੀ ਰਾਮ ਭਗਤ ਹਨੁਮਾਨ ਸੇਨਾ ਨੂੰ ਕੇਲੇ ਬਰੈਡ ਅਤੇ ਛੋਲੇ ਪਾਏ ਗਏ ਇਸ ਸਮੇਂ ਸ਼੍ਰੀ ਗਊ ਮਾਤਾ ਸੇਵਾ ਸਮਿਤੀ ਦੇ ਪ੍ਰਧਾਨ ਬਿੱਟੂ ਧੀਮਾਨ ਜੀ ਅਤੇ ਸਮੂਹ ਮੈਂਬਰ ਜਤਿੰਦਰ ਸ਼ਰਮਾ, ਬਿੱਟੂ ਧੀਮਾਨ, ਰਾਕੇਸ਼ ਕੇਸੀ ਜੀ, ਵਿਕਾਸ ਸ਼ਰਮਾ,ਸੁਸ਼ੀਲ ਸ਼ਰਮਾ, ਮਨੀਸ਼ ਸਿੰਗਲਾ, ਸੰਜੇ ਅਰੋੜਾ,ਸ਼ਿਵ ਕੁਮਾਰ ਭੋਲਾ, ਇਸ਼ੁ ਵਧਵਾ, ਬ੍ਰਿਜ ਮੋਹਨ ਜਿੰਦਲ,ਅਜੇ ਗੋਇਲ, ਸੇਖਰ ਸ਼ਰਮਾ,ਰਮੇਸ਼ ਜੀ, ਸੁਭਾਸ਼ ਜੀ, ਯਤਿਸ਼ ਅਰੋੜਾ ਆਦਿ ਹਾਜਿਰ ਸਨ

52
6985 views