ਪੁਲਿਸ ਵੱਲੋ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀ ਚਿੱਟਾ ਪੀਦੇ ਕਾਬੂ
ਸਮਾਣਾ, 17 ਜੂਨ2025 -(ਸਰਬਜੀਤ ਸਿੰਘ ਤਲਵੰਡੀ, ਗੁਰਦੀਪ ਸਿੰਘ ਗਰੇਵਾਲ)ਸਮਾਣਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ ਚਿੱਟੇ ਦਾ ਸੇਵਨ ਕਰਦਿਆਂ ਕਾਬੂ ਕਰਕੇ ਉਹਨਾਂ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਸਰੂਪ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਪਿੰਡ ਤਰਖਾਣ ਮਾਜਰਾ ਅਤੇ ਵਿਕਾਸ ਕੁਮਾਰ ਪੁੱਤਰ ਪਵਨ ਕੁਮਾਰ ਨਿਵਾਸੀ ਸੇਖੋ ਕਲੋਨੀ ਸਮਾਣਾ ਵਜੋਂ ਹੋਈ।ਸਦਰ ਪੁਲਿਸ ਵੱਲੋਂ ਦਿੱਤੀ ਗਈ :: ਜਾਣਕਾਰੀ ਅਨੁਸਾਰ ਏ.ਐਸ.ਆਈ ਨਿਰਮਲ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਮਿਆਲ ਕਲਾਂ 'ਚ ਗਸ਼ਤ ਦੌਰਾਨਚਿੱਟਾ ਪੀਣ ਦੇ ਆਦੀ ਮੁਲਜ਼ਮ ਸਰੂਪ ਸਿੰਘ ਵੱਲੋਂ ਰਜਵਾਹਾ ਨੇੜੇ ਚਿੱਟੇ ਦਾ ਸੇਵਨ ਕਰਨ ਸਬੰਧੀ ਮਿਲੀ ਜਾਣਕਾਰੀ ਤੇ ਰੇਡ ਕਰਕੇ ਉਸ ਨੂੰ ਕਾਬੂ ਕਰ ਲਿਆ। ਇਸੇ ਤਰ੍ਹਾਂ ਸਿਟੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏ.ਐਸ.ਆਈ. ਸਿੰਦਰ ਸਿੰਘ ਨੇ ਪੁਲਿਸ ਪਾਰਟੀ ਸਣੇ ਅਗਰਸੈਨ ਚੌਂਕ ਗਸ਼ਤ ਦੌਰਾਨ ਨਸ਼ੇ ਦਾ ਆਦੀ ਮੁਲਜ਼ਮ ਵਿਕਾਸ ਕੁਮਾਰ ਵੱਲੋਂ ਬਿਜਲੀ ਗਰਿੱਡ ਦੇ ਪਿੱਛੇ ਸੜਕ ਕਿਨਾਰੇ ਬੈਠ ਕੇ ਚਿੱਟਾ ਪੀਣ ਦੀ ਮਿਲੀ ਸੂਚਨਾ ਤੇ ਰੇਡ ਕਰਕੇ ਉਸ ਨੂੰ ਕਾਬੂ ਕਰ ਲਿਆ।ਪੁਲਿਸ ਅਧਕਾਰੀਆਂ ਅਨੁਸਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਮਿਲੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।