logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਟਾਲਾ ‘ਚ ਬੰਧਨ ਵੈਲਫੇਅਰ ਸੋਸਾਇਟੀ ਵੱਲੋਂ ਪਾਣੀ ਦੇ ਕੂਲਰ ਦੀ ਸੇਵਾ ਅਤੇ ਹਨੁਮਾਨ ਚਾਲੀਸਾ ਪਾਠ



ਬਟਾਲਾ, 20 ਜੂਨ (ਐੱਸ ਕੇ ਮਹਾਜਨ) – ਅੱਜ ਬੰਧਨ ਵੈਲਫੇਅਰ ਸੋਸਾਇਟੀ ਵੱਲੋਂ ਚੱਕਰੀ ਬਾਜ਼ਾਰ ਸਥਿਤ ਪ੍ਰਾਚੀਨ ਮਹਾਂਬੀਰ ਮੰਦਰ ਵਿਖੇ ਸਮਾਜ ਸੇਵਾ ਦੀ ਭਾਵਨਾ ਹੇਠ ਨਵਾਂ ਵਾਟਰ ਕੂਲਰ ਲਗਾਇਆ ਗਿਆ। ਇਸ ਉਪਰਾਲੇ ਦਾ ਉਦੇਸ਼ ਸੰਗਤ ਅਤੇ ਆਮ ਜਨਤਾ ਨੂੰ ਗਰਮੀ ‘ਚ ਠੰਢਾ ਪਾਣੀ ਉਪਲੱਬਧ ਕਰਵਾਉਣਾ ਹੈ।

ਇਸ ਮੌਕੇ ਬਟਾਲਾ ਸ਼ਹਿਰ ਦੀ ਸੁੱਖ-ਸ਼ਾਂਤੀ ਲਈ ਮੰਦਰ ‘ਚ ਹਨੁਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ। ਆਰਤੀ ਅਤੇ ਪਾਠ ਮਾਹੌਲ ਨੂੰ ਆਧਿਆਤਮਿਕਤਾ ਨਾਲ ਰੰਗੀਨ ਹੋ ਗਿਆ।

ਕਾਰਜਕ੍ਰਮ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਬੰਧਨ ਵੈਲਫੇਅਰ ਸੋਸਾਇਟੀ ਦੇ ਆਗੂ ਮਾਨਿਕ ਮਹਿਤਾ ਨੇ ਸਮੂਹ ਟੀਮ ਸਮੇਤ ਪਹੁੰਚ ਕਰ ਇਹ ਉਪਰਾਲਾ ਅਮਲ ਵਿੱਚ ਲਿਆਇਆ।

ਇਸ ਅਵਸਰ ‘ਤੇ ਸਚਿਨ ਮਹਾਜਨ, ਸੰਜੀਵ ਅਰੋੜਾ, ਬਿੱਟਾ ਮਹਾਜਨ, ਦਿਨੇਸ਼ ਸਾਨਣ, ਮੁਨੀਸ਼ ਮਹਿਤਾ, ਪ੍ਰਵੇਸ਼ ਰਿੰਕੂ, ਸੰਦੀਪ ਬਾਂਬਾ, ਸੰਜੀਵ ਮਹਾਜਨ ਸੋਨੂ ਤਰੇਹਣ ਅਤੇ ਵਿਨੇ ਚੰਗਾ ਵੀ ਹਾਜ਼ਰ ਰਹੇ।
ਇਸ ਸਮਾਜਿਕ ਯਤਨ ਨੂੰ ਬਜ਼ੁਰਗਾਂ ਅਤੇ ਵਪਾਰੀ ਵਰਗ ਵੱਲੋਂ ਵੀ ਸਰਾਹਿਆ ਗਿਆ।

105
2455 views

Comment