logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵੱਲੋਂ ਪੰਥ ਜਲੀ ਯੋਗ ਪੀਠ ਧਰਮਕੋਟ ਦੇ ਸਹਿਯੋਗ ਨਾਲ ਗਿਆਰਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

(ਅਮਨ ਧਰਮਕੋਟ)ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵੱਲੋਂ ਪੰਤਜਲੀ ਯੋਗ ਸੰਸਥਾਨ ਧਰਮਕੋਟ ਦੇ ਸਹਿਯੋਗ ਨਾਲ ਕਾਲਜ ਰੋਡ ਯੋਗ ਸਥਾਨ ਵਿਖੇ ਗਿਆਰਵਾਂ ਅੰਤਰਰਾਸ਼ਟਰੀ ਯੋਗ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ| ਇਸ ਵਿੱਚ 40 ਯੋਗ ਸਾਧਕਾਂ ਨੇ ਭਾਗ ਲਿਆ ਯੋਗਾ ਸਾਧਕ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਮਾਸਟਰ ਗੌਰਵ ਸ਼ਰਮਾ ਨੇ ਯੋਗ ਦਿਵਸ ਦੇ ਇਤਿਹਾਸ ਅਤੇ ਯੋਗ ਕਰਨ ਦੇ ਲਾਭ ਦੱਸਦੇ ਹੋਏ ਸਭ ਨੂੰ ਹਰ ਰੋਜ਼ ਇੱਕ ਘੰਟਾ ਸਵੇਰੇ ਯੋਗ ਕਰਨ ਲਈ ਸਭ ਨੂੰ ਪ੍ਰੇਰਿਤ ਕੀਤਾ। ਮਾਸਟਰ ਗੌਰਵ ਸ਼ਰਮਾ ਨੇ ਯੋਗਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਆਸਣ ਮਨੋਰੰਜਕ ਢੰਗ ਨਾਲ ਕਰਵਾ ਕੇ ਹਾਜ਼ਰ ਸਭ ਨੂੰ ਤਣਾ ਮੁਕਤ ਕਰ ਦਿੱਤਾ। ਉਹਨਾਂ ਆਸਣ ਸੂਰੀਆ ਨਮਸਕਾਰ,ਸਿਥਲ ਆਸਣ, ਤਾੜੀ ਕਿਰਿਆ, ਹੰਸੀ ਕਿਰਿਆ ਅਤੇ ਹੋਰ ਯੋਗਿਕ ਕਿਰਿਆਵਾਂ ਵੀ ਕਰਵਾਈਆਂ| ਯੋਗ ਸਾਧਕ ਕਸਤੂਰੀ ਲਾਲ ਵੱਲੋਂ ਸ਼ਿਸ਼ੂ ਹੰਸੀ ਦੱਸਿਆ ਹੀ ਨਹੀਂ ਕਿਰਿਆ ਬਾਖੂਬੀ ਕਾਰਵਾਈ ਕਰਵਾਈ ਗਈ ਪੰਤਜਲੀ ਯੋਗ ਸੰਸਥਾਨ ਦੇ ਪ੍ਰਮੁੱਖ ਉਗਰਸੈਨ ਨੌਰੀਆ ਨੇ ਪ੍ਰਾਰਥਨਾ ਪ੍ਰਣਾਮ ਕਰਵਾਏ ਅਤੇ ਸਭ ਸਾਧਕਾਂ ਨੂੰ ਯੋਗ ਦਿਵਸ ਦੀ ਵਧਾਈ ਵੀ ਦਿੱਤੀ ਇਹ ਸਮੇਂ ਮਹਿਲਾਯੋਗ ਮੰਡਲ ਦੇ ਪ੍ਰਧਾਨ ਮੈਡਮ ਸਰੋਜ ਬਾਲਾ ਚੇਅਰਮੈਨ ਭਾਰਤ ਵਿਕਾਸ ਪਰਿਸ਼ਦ ਅਤੁਲ ਨੌਰੀਆ ਪ੍ਰੋਜੈਕਟ ਇੰਚਾਰਜ ਸਚਿਨ ਗਰੋਵਰ ਅਤੇ ਗੌਰਵ ਦਾਵੜਾ, ਮਾਸਟਰ ਮੁਖਤਿਆਰ ਸਿੰਘ, ਸਰਜੀਵਨ ਲਾਲ, ਪਾਰਸ ਸ਼ਰਮਾ ਅਤੇ ਬਹੁਤ ਸਾਰੇ ਸਾਧਕ ਹਾਜ਼ਰ ਸਨ

166
2031 views

Comment