logo

ਐੱਸਕੇਐੱਮ ਨੇ ਪਿੰਡ ਘਰਾਲਾ ਦੀ 80 ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਜਾਣੋ ਰੋਕਣ ਲਈ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਮਸਲਾ ਵਿਚਾਰਿਆ

ਗੁਰਦਾਸਪੁਰ, 25 ਜੂਨ (ਜਤਿੰਦਰ ਬੈਂਸ) ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਪਿੰਡ ਘਰਾਲਾ ਪਹੁੰਚ ਕੇ ਪਿੰਡ ਅਤੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕਰਕੇ ਪਿੰਡ ਘੁਰਾਲਾ ਦੀ ਜ਼ਮੀਨ ਲੈਂਡ ਪੁਲਿੰਗ ਤੋਂ ਜਾਣ ਤੋਂ ਰੋਕਣ ਬਾਰੇ ਚਰਚਾ ਕੀਤੀ।
ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਘਰਾਲਾ, ਬਰਿੰਦਰ ਸਿੰਘ, ਸੋਨਾ ਸ਼ਾਹ, ਬਲਪ੍ਰੀਤ ਸਿੰਘ ਪ੍ਰਿੰਸ, ਅਮਰਜੀਤ ਕੌਰ, ਦਵਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਸਿੰਘ ਰਾਣਾ, ਜਗਦੇਵ ਸਿੰਘ ਜੱਗਾ ਅਤੇ ਗੁਰਦੇਵ ਸਿੰਘ ਰੌਣਕੀ ਨੇ ਕਿਹਾ ਕਿ ਪਿੰਡ ਵਾਸੀ ਬਹੁਤ ਚਿੰਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਖੁਸ਼ ਗਈ ਕਿਸੇ ਜੋਗੇ ਨਹੀਂ ਰਹਿ ਜਾਣਗੇ।‌ ਉਨ੍ਹਾਂ ਦੱਸਿਆ ਕਿ ਇਸ ਪਿੰਡ ਦੀ ਬਹੁਤ ਸਾਰੀ ਜ਼ਮੀਨ ਪਹਿਲਾਂ ਹੀ ਬਾਈਪਾਸ ਹਾਈਵੇ ਅਤੇ ਇੰਪਰੂਵਮੈਂਟ ਟਰਸਟ ਵਿੱਚ ਆ ਚੁੱਕੀ ਹੈ ਅਤੇ ਹੁਣ ਜੋ ਥੋੜਾ ਬਹੁਤ ਰਹਿ ਗਈ ਹੈ ਉਹ ਸਰਕਾਰ ਲੈਂਡ ਪੂਲਿੰਗ ਤਹਿਤ ਕਲੋਨੀ ਉਸਾਰਨ ਲਈ ਲੈਣ ਲੱਗੀ ਹੈ। ਪਿੰਡ ਵਾਸੀਆਂ ਦਿ੍ੜਤਾ ਨਾਲ ਕਿਹਾ ਕਿ ਕਿਸੇ ਸੂਰਤ ਵਿੱਚ ਜ਼ਮੀਨ ਨਹੀਂ ਦੇਣਗੇ। ਉਨ੍ਹਾਂ ਦੱਸਿਆ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਹਾਕਮ ਪਾਰਟੀ ਦੇ ਹਲਕਾ ਇੰਚਾਰਜ਼ ਸ੍ਰੀ ਰਮਨ ਬਹਿਲ ਨੂੰ ਵੀ ਦਰਖਾਸਤਾਂ ਦੇ ਚੁੱਕੇ ਹਨ।
ਪਿੰਡ ਵਾਸੀਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਸਲਾਹ ਨਾਲ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੱਖਣ ਸਿੰਘ ਕੁਹਾੜ, ਗੁਰਵਿੰਦਰ ਸਿੰਘ ਜੀਵਨ ਚੱਕ, ਹਰਜੀਤ ਸਿੰਘ ਕਾਹਲੋੰ ਕਲਾਨੌਰ, ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਅਜੀਤ ਸਿੰਘ ਹੁੰਦਲ, ਰਘਬੀਰ ਸਿੰਘ ਚਾਹਲ, ਬਲਜੀਤ ਸਿੰਘ ਕਲਾਨੌਰ ਨੇ ਦੱਸਿਆ ਕ ਜ਼ਮੀਨ ਨੂੰ ਬਚਾਉਣ ਲਈ 26 ਜੂਨ ਨੂੰ ਅਗਲੀ ਮੀਟਿੰਗ ਕਰਕੇ ਉਲੀਕੀ ਜਾਵੇਗੀ।
ਰਣਨੀਤੀ ਬਣਾਉਣ ਵਾਸਤੇ ਮੀਟਿੰਗ ਰੱਖ ਲਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ 'ਚੋਂ ਬੇਦਖਲ ਕਰਨ ਦੀ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਪਿੰਡ ਵਾਸੀਆਂ ਨੂੰ ਸਿਰੜੀ ਘੋਲ ਲੜੇ ਜਾਣ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਥਾਣੇਵਾਲ, ਪਰਮਿੰਦਰ ਸਿੰਘ ਕੋਠੇ, ਵੀਰ ਸਿੰਘ ਕਾਲਾਨੌਰ, ਪਲਵਿੰਦਰ ਸਿੰਘ ਘਰਾਲਾ, ਬਲਬੀਰ ਸਿੰਘ ਕਾਲਾ ਵੀ ਹਾਜ਼ਰ ਸਨ।

1
267 views