logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਰਗੋਬਿੰਦ ਨਗਰ 'ਚ ਨਸ਼ਾ ਮੁਕਤੀ ਲਈ ਮੀਟਿੰਗ: ਸਰਪੰਚ ਪ੍ਰੇਮ ਸਿੰਘ ਸਫ਼ਰੀ ਨੇ ਪਿੰਡ ਨੂੰ ਦੱਸਿਆ 'ਨਸ਼ਾ ਮੁਕਤ'

ਫਰੀਦਕੋਟ ( ਰਜਿੰਦਰ ਅਰੋੜਾ) ਅੱਜ ਹਰਗੋਬਿੰਦ ਨਗਰ ਫਰੀਦਕੋਟ ਵਿਖੇ ਸਰਪੰਚ ਪ੍ਰੇਮ ਸਿੰਘ ਸਫ਼ਰੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਇੱਕ ਮੀਟਿੰਗ ਹੋਈ। ਇਸ ਮੌਕੇ ਸੈਕਟਰੀ ਮੈਡਮ ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਗ੍ਰਾਮ ਸਭਾ ਦੀ ਮੀਟਿੰਗ ਬੁਲਾਈ, ਜਿਸ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਾਜ਼ਰ ਪੰਚਾਇਤ ਮੈਂਬਰਾਂ ਵਿੱਚ ਨਿਰਮਲ ਸਿੰਘ, ਵੀਰ ਚੰਦ, ਜਸਵੀਰ ਕੌਰ, ਸੁਖਜੀਤ ਕੌਰ, ਰੇਖਾ ਅਤੇ ਮੀਨਾ ਰਾਣੀ ਸ਼ਾਮਲ ਸਨ। ਸਰਪੰਚ ਪ੍ਰੇਮ ਸਿੰਘ ਸਫ਼ਰੀ ਨੇ ਮੈਡਮ ਗੁਰਪ੍ਰੀਤ ਕੌਰ ਨੂੰ ਪਿੰਡ ਦੀ ਸਥਿਤੀ ਬਾਰੇ ਜਾਣੂ ਕਰਵਾਇਆ।
ਸਰਪੰਚ ਸਫ਼ਰੀ ਨੇ ਮਾਣ ਨਾਲ ਦੱਸਿਆ ਕਿ ਹਰਗੋਬਿੰਦ ਨਗਰ ਵਿੱਚ ਨਾ ਤਾਂ ਕੋਈ ਵਿਅਕਤੀ ਨਸ਼ਾ ਕਰਦਾ ਹੈ ਅਤੇ ਨਾ ਹੀ ਕੋਈ ਨਸ਼ਾ ਵੇਚਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਮੇਰਾ ਪਿੰਡ ਬਿਲਕੁਲ ਨਸ਼ਾ ਮੁਕਤ ਹੈ।" ਉਨ੍ਹਾਂ ਨੇ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲਣ ਦੀ ਗੱਲ ਕਹੀ ਅਤੇ ਦੱਸਿਆ ਕਿ ਅੱਜ ਤੱਕ ਇਸ ਪਿੰਡ ਵਿੱਚ ਕਿਸੇ 'ਤੇ ਵੀ ਨਸ਼ੇ ਸਬੰਧੀ ਕੋਈ ਪਰਚਾ ਦਰਜ ਨਹੀਂ ਹੋਇਆ ਹੈ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਵਿੱਚੋਂ ਸਰਬਨ ਸਿੰਘ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ। ਇਸ ਮੀਟਿੰਗ ਨੇ ਇੱਕ ਵਾਰ ਫਿਰ ਹਰਗੋਬਿੰਦ ਨਗਰ ਦੀ ਨਸ਼ਾ ਮੁਕਤ ਸਮਾਜ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ।

106
2104 views

Comment