logo

ਬੈਡਮਿੰਟਨ ਦੇ ਫਸਵੇਂ ਮੁਕਾਬਲੇ ਵਿੱਚ ਵਿਹਾਨ ,ਦੀਪਾਂਸ਼ੂ ਕੋਲੋਂ ਹਾਰਿਆ

ਗੁਰਦਾਸਪੁਰ(26ਜੂਨ) ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਫਰੈਡਜ਼ ਕਲੱਬ ਗੁਰਦਾਸਪੁਰ ਵੱਲੋਂ ਕਰਵਾਏ ਜਾ ਰਹੇ ਬੈਡਮਿੰਟਨ ਮੁਕਾਬਲਿਆਂ ਵਿੱਚ ਅੱਜ ਬਹੁਤ ਹੀ ਫਸਵੇਂ ਮੁਕਾਬਲੇ ਹੋਏ l ਇਸ ਸਬੰਧੀ ਡੀਪੀਐਸ ਦੇ ਸਪੋਰਟਸ ਕੋਆਰਡੀਨੇਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਲੜਕੀਆਂ ਦੇ ਫਸਵੇਂ ਮੁਕਾਬਲੇ ਵਿੱਚ ਗਰੀਸ਼ਾ ਨੇ ਹਰਖੁਸ਼ਬੂ ਨੂੰ 15-12,12-15 ਅਤੇ 15-11 ਨਾਲ ਜਿੱਤ ਪ੍ਰਾਪਤ ਕੀਤੀ l ਦੂਜਾ ਮੈਚ ਲਵਿੰਨ ਅਤੇ ਅਕਸ਼ ਵਿਚਕਾਰ ਹੋਇਆ ਜਿਸ ਵਿੱਚ ਅਕਸ਼ 15-13,10-15,12-15 ਨਾਲ ਜੇਤੂ ਰਿਹਾ l ਵਿਸ਼ੂ ਨੇ ਅਕਸ਼ ਨੂੰ ਸਿੱਧੇ ਸੈਟਾਂ 15-09,15-10 ਨਾਲ ਹਰਾਇਆ l ਦੀਪਾਂਸ਼ੁ ਨੇ ਵਿਹਾਨ 15-10,9-15,10-15 ਨਾਲ ਹਰਾਇਆ ਲਕਸ਼ ਨੇ ਅਰਨਵ ਨੂੰ 15-8,15-6 ਨਾਲ ਅਤੇ ਧੈਰਿਯ ਨੇ ਨਚਿਕੇਤ ਨੂੰ 15-10,15-11ਨਾਲ ਹਰਾਇਆ l

65
962 views