logo

ਬੈਡਮਿੰਟਨ ਟੂਰਨਾਮੈਂਟ ਦੇ ਤੀਸਰੇ ਦਿਨ ਹੋਏ ਜਬਰਦਸਤ ਮੁਕਾਬਲੇ ਫਸਵੇਂ ਮੁਕਾਬਲੇ ਵਿੱਚ ਲਕਸ਼ ਨੇ ਵਿਸ਼ੂ ਨੂੰ ਹਰਾਇਆ

ਸਾਨਾਂ ਦੇ ਭੇੜ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ l ਇਹ ਗੱਲ ਅੱਜ ਫਰੈਂਡਜ਼ ਕਲੱਬ ਗੁਰਦਾਸਪੁਰ ਵੱਲੋਂ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੇ ਬੈਡਮਿੰਟਨ ਕੋਰਟ ਵਿੱਚ ਕਰਾਏ ਜਾ ਰਹੇ ਬੈਡਮਿੰਟਨ ਟੂਰਨਾਮੈਂਟ ਵਿੱਚ ਸੱਚ ਹੋ ਨਿਬੜੀ l ਹਰ ਉਮਰ ਵਰਗ ਵਿੱਚ ਖਿਡਾਰੀਆਂ ਨੇ ਇੱਕ ਦੂਜੇ ਨੂੰ ਤਕੜੀ ਟੱਕਰ ਦਿੱਤੀ l ਡੀ ਪੀ ਐਸ ਦੇ ਸਪੋਰਟਸ ਕੋਆਰਡੀਨੇਟਰ ਕਮ ਬੈਡਮਿੰਟਨ ਕੋਚ ਚੰਦਰਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਅੰਡਰ -14 ਅਤੇ ਅੰਡਰ-11 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਅੰਤਿਮ ਨਤੀਜੇ ਇਸ ਤਰ੍ਹਾਂ ਰਹੇ l ਨਚੀਕੇਤ ਅਤੇ ਵਿਹਾਨ ਦੇ ਮੈਚ ਵਿੱਚ ਵਿਹਾਨ15-7,15-13ਨਾਲ ਜੇਤੂ ਰਿਹਾ , ਇਸੇ ਤਰ੍ਹਾਂ ਸੱਭ ਤੋਂ ਫਸਵਾਂ ਮੁਕਾਬਲਾ ਲਕਸ਼ ਅਤੇ ਵਿਸ਼ੂ 22-20,13-15,15-13 ਰਿਹਾ ਜਿਸ ਵਿੱਚ ਲਕਸ਼ ਜੇਤੂ ਰਿਹਾ l ਅਕਸ਼ ਨੇ ਖ਼ੁਸ਼ਬੂ ਅਤੇ ਅਰਨਵ ਨੇ ਸਾਤਵਿਕ ਨੂੰ ਹਰਾਇਆ l ਤਨੁਸ਼ ਅਤੇ ਹਰਜੋਤ ਦਾ 15-10,15-12 ਵਾਲਾ ਮੁਕਾਬਲਾ ਰਿਹਾ ਜਿਸ ਵਿੱਚ ਤਨੁਸ਼ ਜੇਤੂ ਰਿਹਾ l ਲਕਸ਼ਿਤਾ ਨੇ ਉਪਲਕਸ਼ ਨੂੰ 15-9,15-8 ਨਾਲ ਹਰਾਇਆ l ਗੁਰਲੀਨ ਅਤੇ ਗੁਨਗੁਨ ਵਿਚਕਾਰ 15-9,15-10 ਮੁਕ਼ਾਬਲਾ ਹੋਇਆ,ਸੀਰਤ ਅਤੇ ਗੁਨ ਗੁਨ ਦੇ ਮੈਚ ਵਿੱਚ ਸੀਰਤ 15-6,15-12 ਨਾਲ ਜੇਤੂ ਰਹੀ, ਧੈਰਿਆ ਨੇ ਦੀਪਾਂਸ਼ੂ ਨੂੰ 15-6,15-9 ਨਾਲ ਹਰਾਇਆ l ਸ਼੍ਰੀ ਚੰਦਰ ਸ਼ੇਖ਼ਰ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਸ਼ਨੀਵਾਰ ਨੂੰ ਕਰਵਾਏ ਜਾਣਗੇ|

75
2518 views